ਸੰਦੀਪ ਦਿਉੜਾ

ਪਿਆਰ ਕਦੇ ਵੀ ਪਹਿਲਾਂ, ਦੂਜਾਂ ਜਾਂ ਤੀਜਾ ਨਹੀਂ ਹੁੰਦਾ, ਇਹ ਤਾਂ ਕੁਦਰਤ ਦੀ ਸੌਗਾਤ ਹੁੰਦੀ ਹੈ, ਜੋ ਕਿਸਮਤ ਵਾਲਿਆਂ ਨੂੰ ਹੀ ਮਿਲਦਾ।ਪੂਰੀ ਜਿੰਦਗੀ ਵਿੱਚ ਸੱਚਾ ਪਿਆਰ ਇੱਕ ਨਾਲ ਨਾ ਹੋ ਕੇ ਅਨੇਕਾਂ ਨਾਲ ਹੁੰਦਾ ਹੈ ਤੇ ਇਹ ਹੋਣਾ ਵੀ ਚਾਹੀਦਾ ਹੈ। ਅਸੀਂ ਕੋਈ ਭਾਵਨਾ ਰਹਿਤ ਨਿਰਜੀਵ ਨਹੀਂ ਹਾਂ, ਬਲਕਿ ਅਸੀਂ ਜਿਉਂਦੇ ਜਾਗਦੇ ਭਾਵਨਾਵਾਂ ਵਾਲੇ ਹਾਂ। ਮੈਨੂੰ ਇਹ ਲੱਗਦਾ ਹੈ, ਜੇਕਰ ਕੋਈ ਇਹ ਕਹਿੰਦਾ ਹੈ ਕਿ ਮੈਂ ਸਿਰਫ਼ ਜਿੰਦਗੀ ਵਿੱਚ ਇੱਕ ਨੂੰ ਹੀ ਪਿਆਰ ਕੀਤਾ ਹੈ ਤਾਂ ਉਹ ਨਿਰਾ ਹੀ ਝੂਠ ਬੋਲਦਾ ਹੈ ਤੇ ਸਾਨੂੰ ਉਸ ਇਨਸਾਨ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।
ਪਰ ਇਹ ਗੱਲ ਹੋਰ ਹੈ ਕਿ ਉਮਰ ਦੇ ਹਿਸਾਬ ਨਾਲ ਸਾਡਾ ਪਿਆਰ ਵੀ ਬਦਲਦਾ ਜਾਦਾਂ ਹੈ, ਪਰ ਫਿਰ ਵੀ ਅਸੀਂ ਆਪਣੇ ਪੁਰਾਣੇ ਪਿਆਰ ਨੂੰ ਕਦੇ ਨਹੀਂ ਭੁੱਲਦੇ, ਇਨਸਾਨ ਤਾਂ ਇਨਸਾਨ ਪਿਆਰ ਨੂੰ ਕਦੇ ਕੋਈ ਜਾਨਵਰ ਵੀ ਆਪਣੀ ਪੂਰੀ ਉਮਰ ਨਹੀਂ ਭੁੱਲ ਸਕਦਾ।
ਸਭ ਤੋਂ ਪਹਿਲਾਂ ਪਿਆਰ ਬੱਚਾ ਆਪਣੀ ਮਾਂ ਨੂੰ ਕਰਦਾ ਹੈ, ਕੀ ਉਹ ਪਿਆਰ ਝੂਠਾ ਹੁੰਦਾ ਹੈ ਜਾ ਮਤਲਬੀ ਹੁੰਦਾ। ਨਹੀਂ ਉਹ ਪਿਆਰ ਵੀ ਪੂਰਾ ਸੱਚਾ ਤੇ ਬਿਨਾਂ ਕਿਸੇ ਝੂਠ ਦੇ ਹੁੰਦਾ ਹੈ।
ਦੂਜਾ ਪਿਆਰ ਆਪਣੀ ਭੈਣ ਨੂੰ ਕਰਦਾ ਹੈ, ਤੁਹਾਨੂੰ ਲੱਗਦਾ ਉਹ ਸੱਚਾ ਨਹੀਂ ਜਾ ਫਿਰ ਜਿਹੜਾ ਪਿਆਰ ਆਪਣੇ ਰੋਜਗਾਰ ਨੂੰ ਕਰਦਾ ਉਹ ਸੱਚਾ ਨਹੀਂ….. ਪਤੀ ਬਣ ਪਤਨੀ ਜਾਂ ਪਤਨੀ ਬਣ ਪਤੀ ਨੂੰ ਕਰਦਾ, ਪਿਤਾ ਬਣ ਕੇ ਬੱਚਿਆਂ ਨੂੰ ਕਰਦਾ, ਆਪਣੇ ਪੋਤਰੇ-ਪੋਤਰੀਆਂ, ਦੋਤਰੇ-ਦੋਤਰੀਆ ਨੂੰ ਕਰਦਾ ਕੀ ਉਹ ਸੱਚਾ ਪਿਆਰ ਨਹੀਂ ਹੁੰਦਾ।
ਪਿਆਰ ਵਿੱਚ ਝੂਠ ਹੋ ਹੀ ਨਹੀਂ ਸਕਦਾ, ਪਰ ਗੱਲ ਜਰੂਰ ਹੁੰਦੀ ਹੈ ਕਿ ਪਿਆਰ ਦੇ ਰੂਪ ਅਲੱਗ -ਅਲੱਗ ਹੁੰਦੇ ਹਨ । ਜੇਕਰ ਅਸੀਂ ਇਹਨਾਂ ਰੂਪਾਂ ਵਿੱਚ ਫਰਕ ਸਮਝ ਜਾਂਦੇ ਹਾਂ ਤਾਂ ਸਾਡਾ ਪਿਆਰ ਸਫਲ ਪਿਆਰ ਹੁੰਦਾ ਹੈ। ਇਹ ਦੂਜਿਆਂ ਲਈ ਇੱਕ ਮਿਸਾਲ ਬਣ ਜਾਂਦਾ ਹੈਂ। ਜੇਕਰ ਅਸੀਂ ਫਰਕ ਨਹੀਂ ਸਮਝਦੇ ਤਾਂ ਇਹ ਸਾਡੀ ਜ਼ਿੰਦਗੀ ਤਾਂ ਬਰਬਾਦ ਕਰਦਾ ਹੀ ਹੈ…. ਨਾਲ-ਨਾਲ ਅਸੀਂ ਦੂਜਿਆਂ ਲਈ ਹਾਸੇ ਦੇ ਪਾਤਰ ਬਣ ਜਾਂਦੇ ਹਾਂ। ਸੋ ਅੰਤ ਵਿੱਚ ਐਨਾ ਹੀ ਕਿ ਹਰ ਇੱਕ ਨਾਲ ਸਾਨੂੰ ਸੱਚਾ ਪਿਆਰ ਹੀ ਹੋਣਾ ਚਾਹੀਦਾ ਹੈ , ਝੂਠ ਤਾਂ ਝੂਠ ਹੀ ਹੁੰਦਾ ਹੈ।
ਸੰਦੀਪ ਦਿਉੜਾ
8437556667