ਦੁੱਖਭੰਜਨ ਸਿੰਘ ਰੰਧਾਵਾ
0351920036369

ਜੋ ਜ਼ੁਬਾਨ ਤੋਂ ਗਿਆ,
ਓਹ ਜਹਾਨ ਤੋਂ ਗਿਆ।
ਜੋ ਬੇਈਮਾਨ ਹੋ ਗਿਆ,
ਓਹ ਈਮਾਨ ਤੋਂ ਗਿਆ।
ਜੋ ਗਿਆਨੀ ਨੂੰ ਨਿੰਦੇ,
ਓਹ ਗਿਆਨ ਤੋਂ ਗਿਆ।
ਜੋ ਰੱਬ ਦੇ ਘਰ ਨਈਂ ਜਾਂਦਾ,
ਓਹ ਭਗਵਾਨ ਤੋਂ ਗਿਆ।
ਜੋ ਗੱਲੀਂ ਪੈ ਗਿਆ,
ਓਹ ਧਿਆਨ ਤੋਂ ਗਿਆ।
ਜੀਹਨੇ ਮਿਲਾਵਟ ਨਹੀਂ ਛੱਡੀ,
ਓਹ ਦੁਕਾਨ ਤੋਂ ਗਿਆ।
ਜੀਹਨੇ ਇਨਸਾਨੀਅਤ ਛੱਡਤੀ,
ਓਹ ਇਨਸਾਨ ਤੋਂ ਗਿਆ।
ਜੇਬੀਂ ਜੋ ਨੋਟ ਰੱਖਦਾ ਏ,
ਓਹ ਭਾਨ ਤੋਂ ਗਿਆ।
ਬਈ ਜੀਹਨੇ ਸਾਹ ਛੱਡਤੇ,
ਓਹ ਜਾਨ ਤੋਂ ਗਿਆ।
ਤੀਰ ਉਹ ਮੁੜਦਾ ਨਹੀਂ ਕਦੇ,
ਜੋ ਕਮਾਨ ਤੋਂ ਗਿਆ।
ਦੁੱਖਭੰਜਨਾਂ ਮਾੜੀ ਕੀਤੀ ਆ,
ਜੋ ਤੂੰ ਬਿਆਨ ਤੋਂ ਗਿਆ।