9.6 C
United Kingdom
Saturday, March 7, 2026

More

    ਮਿਲ ਤੈਨੂੰ ਇੱਕ ਦਿਨ

    ਨਵਜੋਤ ਕੌਰ

    ਕੀ ਏ ਮੇਰੀ ਜ਼ਿੰਦਗੀ ਤੇ ਇਹਦਾ ਕੀ ਦਸਤੂਰ ਏ,
    ਮਿਲ ਤੈਨੂੰ ਇੱਕ ਦਿਨ ਮੈਂ ਪੁੱਛਣਾ ਜ਼ਰੂਰ ਏ।

    ਹਨੇਰਾ ਇੱਕ ਛਾਅ ਗਿਆ ਜਦੋਂ ਬਾਲੜੀ ਸੀ ਉਮਰ ਮੇਰੀ,
    “ਸਿਰ ਦਾ ਤਾਜ” ਕਹਿੰਦੇ ਜੀਹਨੂੰ ਉਹ ਖੋਹ ਲਈ ਸੀ ਜਿੰਦ ਮੇਰੀ,
    ਸਮਝਾਿੲਆ ਕਿਉ ਨੀ ਮੈਨੂੰ ਉਦੋ ਕਿ ਇਹ ਕਰਮਾ ਦਾ ਫਲ ਤੇ ਹੈ ਇਮਤਿਹਾਨ ਦੀ ਹੈ ਘੜੀ ਮੇਰੀ,
    ਮਿਲ ਤੇਰੇ ਨਾਲ ਮੈਂ ਰੁੱਸਣਾ ਜ਼ਰੂਰ ਏ
    ਕੀ ਏ ਮੇਰੀ ਜ਼ਿੰਦਗੀ ਤੇ ਇਹਦਾ ਕੀ ਦਸਤੂਰ ਏ,
    ਮਿਲ ਤੈਨੂੰ ਇੱਕ ਦਿਨ ਮੈਂ ਪੁੱਛਣਾ ਜ਼ਰੂਰ ਏ।

    ਯਾਦ ਏ ਮੈਨੂੰ ਉਦੋ ਲੋਕਾਂ ਹੱਥਾਂ ਪੈਰਾ ਦੀ ਸੀ ਪੈ ਗਈ,
    ਸੱਚ ਕਹਿੰਦੀ ਤੇਰੀ ਬਾਣੀ ਹੁਣ ਗੱਲ ਖ਼ਾਨੇ ਪੈ ਗਈ,
    ਵੇਖਿਆ ਹਾਲਤਾਂ ਇੱਕ ਕਲੀ ਮੁਰਝਾ ਗਈ,
    ਸਮਝਿਆ ਨਾ ਕਿਸੇ ਮੈਨੂੰ ਕਹਿੰਦੇ ਇਹਦੇ ‘ਚ ਆਕੜ ਕਿੱਥੋਂ ਆ ਗਈ,
    ਕਿਹੜਾ ਔਗੁਣ ਚੰਗਾ ਲੱਗਿਆ ਮੇਰਾ ਕਿਹੜੀ ਬੁਰੀ ਆਦਤ ਭਾਅ ਗਈ,
    ਤੂੰ ਕਿਉ ਨੀ ਛੱਡਿਆਂ ਸਾਥ ਮੇਰਾ ਇਹ ਗੱਲ ਮੈਨੂੰ ਤੇਰੀ ਅਰਦਾਸ ਸਮਝਾ ਗਈ,
    ਹੁਣ ਜਚਦਾ ਨੀ ਸਾਕ ਕੋਈ ਤਾਂਗ ਤੇਰੇ ਨਾਲ ਪਾ ਲਈ,
    ਬੈਠ ਤੈਨੂੰ ਪਿਆਰ ਨਾਲ ਤੱਕਣਾ ਜ਼ਰੂਰ ਏ,
    ਕੀ ਏ ਮੇਰੀ ਜ਼ਿੰਦਗੀ ਤੇ ਇਹਦਾ ਕੀ ਦਸਤੂਰ ਏ,
    ਮਿਲ ਤੈਨੂੰ ਇੱਕ ਦਿਨ ਮੈਂ ਪੁੱਛਣਾ ਜ਼ਰੂਰ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!