3.5 C
United Kingdom
Sunday, March 8, 2026

More

    ਬਿਨੂੰ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ

    ਤੇਜਿੰਦਰ ਮਨਚੰਦਾ ਪੈਰਿਸ-
    e mail – manchanda-arts@live.fr

    • ਬਿਨੂੰ ਜੀ ਸਭ ਤੋਂ ਪਹਿਲਾ ਤਾਂ ਰਸਮੀ ਸਵਾਲ ਆਪਣੇ ਪਿਛੋਕੜ ਬਾਰੇ ਚਾਨਣਾ ਪਾਓ ?
      -ਜੀ ਮੇਰਾ ਪਿੰਡ ਧੂਰੀ ਹੈ, ਜ਼ਿਲਾ ਸੰਗਰੂਰ ਤੋਂ ਮੈਂ ਗੁਰੇਜੁਏਸ਼ਨ ਕੀਤੀ, ਫਿਰ ਪੰਜਾਬ ਯੂਨੀਵਰਸਿਟੀ ਤੋਂ ਥੇਇਟਰ,ਟੀ.ਵੀ ਦੀ ਐਮ.ਏ ਕੀਤੀ, ਥੇਇਟਰ ਨਾਲ ਮੈਂ ਜੁੜਿਆ ਰਿਹਾ ਹਾਂ, ਹੁਣ ਵੀ ਜੁੜਿਆ ਹੋਇਆ ਹਾਂ ਬਹੁਤ ਸਾਰੇ ਸੀਰੀਅਲ ਤੇ ਥੇਇਟਰ ਪਲੇ ਕੀਤੇ, ਸਟੇਜ ਪਲੇ ‘ਨੋਟੀ ਬਾਬਾ’ ਤੇ ‘ਨਹੀਂ ਰਹਿਣਾ ਇੰਡੀਆ’ ਆਦਿ ਕੀਤੇ।
    • ਤੁਹਾਡੀ ਪਹਿਲੀ ਫ਼ਿਲਮ ਕਿਹੜੀ ਸੀ ?
      -ਸਵ:ਵਿਵੇਕ ਸ਼ੋਕ ਦੀ ‘ਨਾਲਾਇਕ’ ਮੇਰੀ ਪਹਿਲੀ ਫ਼ਿਲਮ ਸੀ।
    • ਪਹਿਲਾਂ ਤੁਸੀਂ ਕਾਫੀ ਫ਼ਿਲਮਾਂ ਵਿਚ ਵਿਲੇਨ ਦੇ ਰੋਲ ਕੀਤੇ, ਤੇ ਕਮੇਡੀ ਵੱਲ ਕਿਵੇਂ ਆ ਗਏ ?
      -ਮੈਂ ਵਿਲੇਨ ਦੇ ਰੋਲ ਕਰਦਾ ਰਿਹਾ, ਪਰ ਉਸ ਵਿਲੇਨ ਦੇ ਕਿਰਦਾਰ ਵਿਚ ਵੀ ਹਾਸਾ ਹੁੰਦਾ ਸੀ, ਜਿਸ ਤਰ੍ਹਾਂ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਵਿਚ ਮੇਰਾ ਕੋਮਿਕ ਵਿਲੇਨ ਦਾ ਕਿਰਦਾਰ ਸੀ, ਜੋ ਲੋਕਾਂ ਨੇ ਬਹੁਤ ਪਸੰਦ ਕੀਤਾ, ਕਿਉਕਿ ਅੱਜ ਹਰ ਇਨਸਾਨ ਆਪਣੀ ਜ਼ਿੰਦਗੀ ਦੀਆ ਸਮੱਸਿਆਵਾਂ ਤੋਂ ਪਰੇਸ਼ਾਨ ਹੈ, ਉਹ ਹੱਸਣਾ ਚਾਹੁੰਦਾ ਹੈ, ਲੋਕਾਂ ਨੇ ਮੇਰੇ ਕਮੇਡੀ ਰੋਲ ਜ਼ਿਆਦਾ ਪਸੰਦ ਕੀਤੇ, ਇਸ ਲਈ ਮੈਂ ਕਮੇਡੀ ਰੋਲ ਕਰਨ ਲੱਗ ਗਿਆ।
    • ਫ਼ਿਲਮ ‘ਕੈਰੀ ਆਨ ਜੱਟਾਂ’ ਤੋਂ ਬਾਅਦ ਤੁਸੀਂ ਤਕਰੀਬਨ ਹਰ ਫ਼ਿਲਮ ਵਿੱਚ ਦਿਸੇ, ਕਿਸ ਤਰ੍ਹਾਂ ਲੱਗ ਰਿਹਾ ਹੈ ?
      -ਇਹ ਸਵਾਲ ਮੈਨੂੰ ਬਹੁਤ ਵਾਰੀ ਪੁਛਿਆ ਗਿਆ ਪਰ ਮੈਂ ਬਹੁਤ ਘੱਟ ਫ਼ਿਲਮਾਂ ਕੀਤੀਆ, ਵੈਸੇ ਹੀ ਦਰਸ਼ਕਾਂ ਨੂੰ ਲਗਦਾ ਰਹਿੰਦਾ ਹੈ। ਮੈਨੂੰ ਬੜੀ ਖੁਸ਼ੀ ਹੈ ,ਮਹਾਰਾਜ ਦੀ ਕਿਰਪਾ ਹੈ , ਦਰਸ਼ਕਾਂ ਦਾ ਪਿਆਰ ਹੈ ਇਹ ਪਿਆਰ ਹੀ ਮੈਨੂੰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ।
    • ਜਦੋਂ ਤੁਹਾਨੂੰ ਕੋਈ ਰੋਲ ਦਿੱਤਾ ਜਾਂਦਾ ਹੈ, ਉਸ ਰੋਲ ਵਿਚ ਢਲਣ ਲਈ ਤੁਸੀਂ ਕਿਸ ਚੀਜ਼ ਨੂੰ ਧਿਆਨ ਵਿਚ ਰੱਖਦੇ ਹੋ ?
    • ਆਪ ਦੀ ਇਮਾਨਦਾਰੀ ਵਲ ਧਿਆਨ ਰੱਖਦਾ ਹਾਂ,ਦੇਖਦਾ ਹਾਂ, ‘ਕਿ ਮੈਂ ਪਹਿਲਾਂ ਕੀ ਕਰ ਚੁੱਕਾ ਹਾਂ,ਕਿ ਦੁਬਾਰਾ ਨਾ ਉਹ ਚੀਜ਼ ਦੁਹਰਾਵਾਂ, ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ।
    • ਤੁਸੀਂ ਕੀ ਸਮਝਦੇ ਹੋ’ ‘ਕਿ ਇਸ ਸਮੇਂ ਪੰਜਾਬੀ ਸਿਨੇਮਾਂ ਆਪਣੇ ਪੈਰਾਂ ਤੇ ਆ ਗਿਆ ਹੈ?
      -ਨਹੀਂ ਮੈਂ ਨਹੀਂ ਸਮਝਦਾ! ਪੰਜਾਬੀ ਸਿਨੇਮਾਂ ਆਪਣੇ ਪੈਰਾਂ ਤੇ ਹੈ! ਅਜੇ ਤਾਂ ਜੀ ਪੰਜਾਬੀ ਫ਼ਿਲਮ ਪ੍ਰੋਡਿਉਸਰ ਦੇ ਪੂਰੇ ਪੈਸੇ ਨਹੀਂ ਮੁੜ ਰਹੇ, ਜਦੋਂ ਪ੍ਰੋਡਿਉਸਰ ਸੇਫ ਹੋ ਗਿਆ, ਫਿਰ ਕਹਿ ਸਕਦੇ ਹਾਂ, ‘ਕਿ ਪੰਜਾਬੀ ਸਿਨੇਮਾਂ ਆਪਣੇ ਪੈਰਾਂ ਤੇ ਖੜ੍ਹ ਗਿਆ ਹੈ,ਅਜੇ ਤਾਂ .. ‘ਬੜੀਆਂ ਲੰਮੀਆਂ ਰ੍ਹਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆ’।
    • ਕਈ ਵਾਰੀ ਕੁਝ ਕਲਾਕਾਰਾਂ ਤੋਂ ਸੁਣਨ ‘ਚ ਆਇਆ ਹੈ,’ਕਿ ਪੰਜਾਬੀ ਫ਼ਿਲਮ ਪ੍ਰੋਡਿਊਸਰ ਪੈਸਿਆਂ ਦੇ ਮਾਮਲੇ ਵਿਚ ਕਲਾਕਾਰ ਨੂੰ ਖਜੱਲ ਕਰਦੇ ਹਨ,ਕੀ ਤੁਹਾਡੇ ਨਾਲ ਵੀ ਕਦੀ ਇਸ ਤਰ੍ਹਾਂ ਹੋਇਆ?
      -ਇਹ ਤਾਂ ਜ਼ਿੰਦਗੀ ਦਾ ਦਸਤੂਰ ਹੈ ਜੀ ਜਿਹੜੇ ਗਲਤ ਬੰਦੇ ਹੁੰਦੇ ਹਨ ਉਹਨਾਂ ਨੂੰ ਗਲਤ ਬੰਦੇ ਮਿਲ ਜਾਂਦੇ ਹਨ,ਮੈਨੂੰ ਤਾਂ ਅਜੇ ਤੱਕ ਸਿੱਧੀਆ ਨੀਅਤਾ ਵਾਲੇ ਹੀ ਮਿਲੇ ਹਨ,ਤੁਸੀਂ ਠੀਕ ਹੋ ਤਾਂ ਤੁਹਾਨੂੰ ਤੁਹਾਡੇ ਮੁਤਬਿਕ ਦੇ ਬੰਦੇ ਮਿਲ ਜਾਣਗੇਂ।
    • ਆਪਣੇ ਪਰਿਵਾਰ ਬਾਰੇ ਦੱਸੋ?
      -ਮੇਰੇ ਪਰਿਵਾਰ ਵਿਚ ਮੇਰੀ ਪਤਨੀ ,ਦੋ ਬੇਟੀਆਂ ਅਸੀਂ ਪਟਿਆਲੇ ਰਹਿੰਦੇ ਹਾਂ, ਮੇਰੇ ਮਾਤਾ ਪਿਤਾ ਤੇ ਭਰਾ ਪਿੰਡ ਧੂਰੀ ਰਹਿੰਦੇ ਹਨ।
    • ਕੀ ਤੁਸੀਂ ਘਰ ਵਿਚ ਵੀ ਮਜਾਕੀਆ ਮੂਡ ਵਿਚ ਰਹਿੰਦੇ ਹੋ?
      -ਹਾਂਜੀ ਘਰ ਵਿਚ ਵੀ ਹਾਸਾ ਠੱਠਾ ਚਲਦਾ ਰਹਿੰਦਾ ਹੈ, ‘ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਹੱਸ ਖੇਡ ਕੇ ਬਿਤਾਉਣਾਂ ਚਾਹੀਦਾ ਹੈ।
    • ਤੁਹਾਡੇ ਰੋਲ ਮਾਡਲ ਕੋਣ ਹਨ?
      -ਮੇਰੇ ਰੋਲ ਮਾਡਲ ਪਰੇਸ਼ ਰਾਵਲ ਜੀ ਹਨ ਉਹਨਾਂ ਦਾ ਵਿਲੇਨ ਦਾ ਕਿਰਦਾਰ ਹੋਵੇਂ ਜਾਂ ਕਮੇਡੀ ਉਹ ਬਾਕਮਾਲ ਕੰਮ ਕਰ ਜਾਂਦੇ ਹਨ।
    • ਅੱਜ ਕੱਲ੍ਹ ਤਕਰੀਬਨ ਹਰ ਪੰਜਾਬੀ ਗਾਇਕ ਆਪਣੇ ਆਪ ਨੂੰ ਹੀਰੋ ਸਮਝ ਕੇ ਫ਼ਿਲਮ ਬਣਾਂ ਰਿਹਾ ਹੈ,ਕੀ ਕਹੋਗੇ?
      -ਦੇਖੋ ਇਸ ਵਿਚ ਕੋਈ ਮਾੜੀ ਗਲ ਨਹੀਂ,ਪਹਿਲਾਂ ਹਿੰਦੀ ਫ਼ਿਲਮਾਂ ਵਿਚ ਵੀ ਇਸ ਤਰ੍ਹਾਂ ਹੁੰਦਾ ਰਿਹਾ,ਕਿਸ਼ੋਰ ਕੁਮਾਰ ਸਾਹਿਬ ਸਿੰਗਰ ਤੋਂ ਐਕਟਰ ਆਏ, ਹਾਂ ਪਰ ਮੈਂ ਇਹ ਜ਼ਰੂਰ ਕਹਾਗਾਂ, ‘ਕਿ ਇਸ ਫੀਲਡ ਵਿਚ ਸਿਖ ਕੇ ਆਉਣਾ ਚਾਹੀਦਾ ਹੈ,ਐਵੇਂ ਛਾਲ ਨਹੀਂ ਮਾਰਨੀ ਚਾਹੀਦੀ।
    • ਤੁਹਾਡਾ ਆਪਣਾ ਮਨ ਪਸੰਦ ਡਾਇਲਾਗ?
      -‘ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ !
      ਕਾਲੀਆਂ ਕਰਤੂਤਾਂ ਛੁਪਾਉਣ ਵਾਸਤੇ ਪਾਇਆ’..!
    • ਸ਼ੋਂਕ ਕੀ ਹਨ ?
    • ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਮੈਂ ਵਾਲੀ ਬਾਲ ਖੈਡਦਾ ਹਾਂ ਤੇ ਯਾਰਾਂ ਦੋਸਤਾਂ ਨਾਲ ਤਾਸ਼ ਖੇਡ ਲਈ ਦੀ ਹੈ।
      ​ * ​ ਰਾਜਨੀਤੀ ਵਿੱਚ ਦਿਲਚਸਪੀ ?
      -ਰਾਜਨੀਤੀ ਵਿਚ ਮੇਰੀ ਬਿਲਕੁਲ ਵੀ ਦਿਲਚਸਪੀ ਨਹੀਂ ਹੈ,ਨਾ ਹੀ ਮੈਂ ਉਹਨਾਂ ਲੋਕਾਂ ਕੋਲ ਜਾਣਾਂ ਚਾਹੁੰਦਾ ਹਾਂ,ਇਲੈਕਸ਼ਨ ਸਮੇਂ ਬਹੁਤ ਫੋਨ ਆਉਂਦੇ ਹਨ, ਸਾਡੀ ਪਾਰਟੀ ਲਈ ਪ੍ਰਚਾਰ ਕਰਨ ਲਈ ਆਓ,ਪੈਸਿਆਂ ਦੀਆ ਆਫ਼ਰ ਆਉਂਦੀਆ ਹਨ, ਪਰ ਮੈਂ ਨਹੀਂ ਜਾਂਦਾ।
      ਲੋਕਾਂ ਨੂੰ ਮੈਂ ਇਹੀ ਕਹਾਂਗਾ ਕਿ ਆਪਣੇ ਦਿਮਾਗ ਨਾਲ ਵੋਟ ਪਾਓ,ਜਿਹੜਾ ਬੰਦਾ ਸਮਾਜ ਲਈ ਕੁਝ ਕਰਨਾ ਚਾਹੁੰਦਾ ਹੈ ਉਸ ਨੂੰ ਹੀ ਵੋਟ ਪਾਓ।
    • ਆਪਣੇ ਦਰਸ਼ਕਾਂ ਨੂੰ ਕੋਈ ਮੇਸੈਜ ?
      -ਮੇਸੈਜ ਦੇਣ ਜੋਗਾ ਮੈਂ ਅਜੇ ਆਪਣੇ ਆਪ ਨੂੰ ਸਮਝਦਾ ਨਹੀਂ,ਮੈਂ ਅੱਜ ਜਿੱਥੇ ਵੀ ਹਾਂ ਇਹ ਦਰਸ਼ਕਾਂ ਦੀ ਬਦੋਲਤ ਹੀ ਹਾਂ,ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ, ‘ਕਿ ਮੇਰੇ ਤੋਂ ਕਦੀ ਇਸ ਤਰਾਂ ਦਾ ਕੰਮ ਨਾ ਹੋਵੇਂ ਕਿ ਮੇਰੇ ਦਰਸ਼ਕ ਪਰਿਵਾਰ ਵਿਚ ਬੈਠ ਕੇ ਨਾ ਦੇਖ ਸਕਣ,ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਸਭ ਪੰਜਾਬੀਆਂ ਦਾ ਧੰਨਵਾਦ ਤੇ ਸਭ ਹੱਸਦੇ ਵਸਦੇ ਰਹਿਣ।
      ​ ​ ​ ​ ​ ​ ​ ​ ​ ​
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!