ਹਰਮੇਲ ਧਾਲੀਵਾਲ (ਵਿੰਨੀਪੈੱਗ)
?ਮੈਂ ਤੇ ਆਪ ਨਿਮਾਣਾ ਬੰਦਾ
ਕੀ ਦੇਵਾਂ ਕਿਸੇ ਨੂੰ ਮੱਤ ਮਿਤਰੋ।
ਡਰ ਸੀ ਪਹਿਲਾਂ ਬਾਹਰੋਂ ਹੁੰਦਾ
ਹੁਣ ਆਪਣੇ ਲੁੱਟਦੇ ਪੱਤ ਮਿੱਤਰੋ।
ਭੇਡਚਾਲ ਵਿੱਚ ਪੈ ਕੇ ਦੁਨੀਆਂ
ਜਾਂਦੀ ਵਹੀਰਾਂ ਘੱਤ ਮਿੱਤਰੋ।
ਮੈਂ ਤੇ ਆਪ ਨਿਮਾਣਾ ਬੰਦਾ
ਕੀ ਦੇਵਾਂ ਕਿਸੇ ਨੂੰ ਮੱਤ ਮਿੱਤਰੋ।
?ਸਿਆਣੇ ਬੰਦੇ ਕਹਿਣ ਸਦਾ ਹੀ
ਮਾੜੀ ਹੁੰਦੀ ਚੱਕਣੀ ਅੱਤ ਮਿੱਤਰੋ।
ਫਸਲ ਬੀਜਣ ਦਾ ਕੀ ਫਾਇਦਾ
ਜਦ ਲੰਘ ਹੀ ਜਾਵੇ ਵੱਤ ਮਿੱਤਰੋ।
ਮੈਂ ਤੇ ਆਪ ਨਿਮਾਣਾ ਬੰਦਾ
ਕੀ ਦੇਵਾਂ ਕਿਸੇ ਨੂੰ ਮੱਤ ਮਿੱਤਰੋ।
?ਸੋਨੇ ਦੇ ਤਾਂ ਗੁੰਬਦ ਬਣਾ ਲਏ
ਚੋਂਦੀ ਗਰੀਬ ਦੀ ਛੱਤ ਮਿੱਤਰੋ।
ਸੰਗਤ ਦੀ ਮਾਇਆ ਸਾਰੀ ਖਾ ਕੇ
ਹਾਲੇ ਵੀ ਉੱਤੇ ਰੱਖਦੇ ਲੱਤ ਮਿੱਤਰੋ।
ਮੈਂ ਤੇ ਆਪ ਨਿਮਾਣਾ ਬੰਦਾ
ਕੀ ਦੇਵਾਂ ਕਿਸੇ ਨੂੰ ਮੱਤ ਮਿੱਤਰੋ।
?ਲੀਡਰ ਸਾਡੇ ਲੁੱਟ ਪੁੱਟ ਖਾ ਗਏ
ਪੀ ਗਏ ਜਨਤਾ ਦੀ ਰੱਤ ਮਿੱਤਰੋ।
“ਧਾਲੀਵਾਲ” ਕਹੇ ਓੜਕ ਤੱਕ ਨਿੱਭਜੂ
ਬਈ ਜੀਹਦੇ ਪੱਲੇ ਹੋਊ ਸੱਤ ਮਿੱਤਰੋ।
ਮੈਂ ਤੇ ਆਪ ਨਿਮਾਣਾ ਬੰਦਾ
ਕੀ ਦੇਵਾਂ ਕਿਸੇ ਨੂੰ ਮੱਤ ਮਿੱਤਰੋ।