7.9 C
United Kingdom
Saturday, March 7, 2026

More

    ਕਾਵਿ ਰੇਖਾ ਚਿੱਤਰ- ਗੁਰਮਿੰਦਰ ਕੈਂਡੋਵਾਲ

    ਗੀਤਾਂ ਦੇ ਵਿੱਚ ਰੂਹ ਜੋ ਫੂਕੇ,
    ਤੇ ਕਰ ਜਾਏ ਗੱਲ ਕਮਾਲ।
    ਗੁਣ ਖ਼ਜ਼ਾਨਾ ਸਾਂਭੀ ਬੈਠਾ,
    ਸਾਡਾ ਗੁਰਮਿੰਦਰ ਕੈਂਡੋਵਾਲ।

    ਰਾਜਾ, ਗੁਰਮੁੱਖ ਦੋ ਸਨ ਆੜੀ,
    ਜਿੰਨ੍ਹਾਂ ਸੰਗ ਖੇਡੀਆਂ ਖੇਡਾਂ।
    ਕਦੇ ਕਦੇ ਹੁਣ ਚੇਤੀਂ ਆਵਣ,
    ਕਰੀਆਂ ਬਾਲ ਵਰੇਸ ਝਹੇਡਾਂ।
    ਸੀ ਕੋਈ ਕਿਸੇ ਦਾ ਬੋਦਾ ਪੁੱਟਦਾ,
    ਤੇ ਕੋਈ ਜੂੜੀ ਵਾਲਾ ਰੁਮਾਲ।
    ਗੁਣ ਖਜਾਨਾ ਸਾਂਭੀ ਬੈਠਾ

    ਪਿੰਡ ਦੇ ਸਕੂਲੇ ਪੰਜਵੀਂ ਤੀਕਰ,
    ਕੀਤੀ ਸੀ ਲਗਨ ‘ਨਾ ਖੂਬ ਪੜਾਈ।
    ਗੁਰਮਿੰਦਰ ਹੁਸ਼ਿਆਰ ਪੜਨ,
    ਵਿੱਚ ਉੱਚ ਵਿਦਿਆ ਵੀ ਪਾਈ।
    ਪੜਦਿਆਂ ਪੜਦਿਆਂ ਮੌਲਾ ਜੱਟ,
    ਨੂੰ ਗਿਆ ਲਿਖਣੇ ਗੀਤ ਸਿਖਾਲ।
    ਗੁਣ ਖਜਾਨਾ ਸਾਂਭੀ ਬੈਠਾ

    ਸੀ ਬਲੌਰ ਖੇਡੇ ਬੜੇ ਆੜੀਆਂ,
    ਦੇ ਨਾਲ ਤੇ ਖੇਡੇ ਬਹੁਤ ਸ਼ਟਾਪੂ।
    ਖੇਡਦਿਆਂ ਖੇਡਦਿਆਂ ਦੇਰ ਹੋ ਜਾਸੀ,
    ਤੇ ਪਿੰਡੋਂ ਲੱਭ ਲੈ ਜਾਣਾ ਬਾਪੂ।
    ਮਾਂ ਨੇ ਰੋਟੀ ਪਾ ਉਡੀਕਦੀ ਰਹਿਣਾ,
    ਖਾਣੀਂ ਆ ਕੇ ਮੇਰੇ ਲਾਲ।
    ਗੁਣ ਖਜਾਨਾ ਸਾਂਭੀ ਬੈਠਾ

    ਬੰਤ,ਰੱਤੀ ਦੀ ਹੱਟੀ ਜਾ ਕੇ,
    ਅਸਾਂ ਹਰ ਰੋਜ਼ ਮਰੂੰਡਾ ਲੈਣਾਂ।
    ਗੁੱਲੀ ਡੰਡਾ ਖੇਡਦਿਆਂ ਨੇਂ,
    ਜਦੋਂ ਸੰਗ ਯਾਰਾਂ ਦੇ ਬਹਿਣਾਂ।
    ਮੀਂਹ ਆਉਣਾ ਤਾਂ ਛਤਰੀ ਦੀ,
    ਥਾਂ ਸਿਰ ਲੈਣੀਂ ਤਿਰਪਾਲ।
    ਗੁਣ ਖਜਾਨਾ ਸਾਂਭੀ ਬੈਠਾ

    ਪਿਤਾ ਅਜਾਇਬ ਸਿੰਘ ਹੁਰਾਂ ਜਿੰਦਗੀ,
    ਭਰ ਫੌਜ ਦੀ ਕੀਤੀ ਖਿਦਮਤਗਾਰੀ।
    ਕੈਂਡੋਵਾਲ ਚ ਪਿਤਾ ਜੀ ਕਰਕੇ,
    ਅੱਜ ਗੁਰਮਿੰਦਰ ਦੀ ਸਰਦਾਰੀ।
    ਹਰ ਮੌਸਮ ਨੂੰ ਪਿੰਡੇ ਹੰਢਾਇਆ,
    ਹੋਵੇ ਚਾਏ ਗਰਮੀ ਚਾਏ ਸਿਆਲ।
    ਗੁਣ ਖਜਾਨਾ ਸਾਂਭੀ ਬੈਠਾ

    ਘਰ ਵਿੱਚ ਰੋਜ਼ ਦੀਵਾਲੀ ਹੁੰਦੀ,
    ਸਰਦਾਰਨੀ ਹਰਮਨਦੀਪ ਦੇ ਕਰਕੇ।
    ਬਰਕਤ ਦੇ ਨਾਲ ਬਣਦੀ ਉਸਦੀ,
    ਖਿਲਾਰੇ ਲੱਪ ਚਾਨਣ ਦੀ ਭਰਕੇ।
    ਇੱਕ ਦੂਜੇ ਦੇ ਹਾਂਸੀ ਹੱਸੀਏ,
    ਤੇ ਸਦਾ ਰਈਏ ਨਾਲੋ ਨਾਲ।
    ਗੁਣ ਖਜ਼ਾਨਾ ਸਾਂਭੀ ਬੈਠਾ

    ਮਾਂ ਸਤਵਿੰਦਰ ਕੌਰ ਨੇਂ ਲਾਲ,
    ਦੋ ਪਾਲੇ ਰੀਝਾਂ ਲਾ ਲਾ ਕੇ।
    ਕੌਡੀ ਖੇਡੀ ਸੱਜਰ ਮੱਝ ਦੇ ਦੁੱਧ
    ਪੀਤੇ ਵੱਡੇ ਹੋਏ ਬਦਾਮ ਖਾ ਖਾ ਕੇ।
    ਜਸਵੀਰ ਵੀਰ ਨੇ ਮਾੜੇ ਚੰਗੇ,
    ਸਮੇਂ ਗੁਰਮਿੰਦਰ ਦੇ ਲਏ ਸੰਭਾਲ।
    ਗੁਣ ਖਜਾਨਾ ਸਾਂਭੀ ਬੈਠਾ

    ਸੱਚੇ ਸਾਹਿਬ ਨੇਂ ਦੌਲਤ ਬਖਸ਼ੀ,
    ਪੁੱਤ ਰੀਤਕੁੰਵਰ ਤੇ ਧੀ ਅਹਿਸਾਸ।
    ਸਾਹ ਸਾਹ ਨਾ ਸ਼ੁਕਰਾਨਾ ਮਾਲਕਾ,
    ਸਾਨੂੰ ਕਦੇ ਹੋਣ ਨਾ ਦੇਵੀਂ ਉਦਾਸ।
    ਜੋ ਕਾਗਜ਼ ਉੱਤੇ ਬਣਕੇ ਉੱਤਰੇ,
    ਸੋਹਣੇਂ ਦੁੱਖਭੰਜਨ ਦੇ ਖਿਆਲ।
    ਗੁਣ ਖਜ਼ਾਨਾ ਸਾਂਭੀ ਬੈਠਾ,
    ਸਾਡਾ ਗੁਰਮਿੰਦਰ ਕੈਂਡੋਵਾਲ।

    ਦੁੱਖਭੰਜਨ ਸਿੰਘ ਰੰਧਾਵਾ
    0351920036368

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!