13.7 C
United Kingdom
Sunday, June 7, 2026

More

    ਕਰੋਨਾ ਵਾਇਰਸ ਕੁਦਰਤੀ ਆਫ਼ਤ ਜਾਂ ਮੁਨਾਫ਼ਾਖੋਰ ਸਾਮਰਾਜੀ ਐਲੋਪੈਥੀ ਮੈਡੀਕਲ ਦਵਾਈਆਂ ਵੇਚਣ ਦੀ ਮੁਨਾਫ਼ਾਖੋਰ ਲਾਲਸਾ

    ਡਾ. ਗੁਰਤੇਜ ਸਿੰਘ ਖੀਵਾ

    ਅਸਲ ਵਿੱਚ ਕਰੋਨਾ ਵਾਇਰਸ ਵੀ ਅੰਤਰਰਾਸ਼ਟਰੀ ਪੱਧਰ ਦੀ ਸਾਮਰਾਜੀ ਦਵਾਈਆਂ ਵੇਚਣ ਦੇ ਮੁਨਾਫ਼ੇ ਦੀ ਹਵਸ ਦਾ ਸਿੱਟਾ ਲੱਗਦਾ ਹੈ ਕਿਉਂ? ਜੀਹਨੂੰ ਪੁਰਾਣੇ ਸਮਿਆਂ ਦੇ ਬਜ਼ੁਰਗ ਜਿੰਨਾ ਚੋਂ ਕੁੱਝ ਅਜੇ ਵੀ ਜਿਉਂਦੇ ਜਾਗਦੇ ਹਨ ਪਲੇਗ ਦੀ ਬਿਮਾਰੀ ਕਹਿੰਦੇ ਸੀ ਜਿਸਨੂੰ ਸ਼ਾਇਦ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਉਸਤੋਂ ਬਾਅਦ ਕੋਈ ਮਹਾਂਮਾਰੀ ਨਹੀਂ ਸੀ ਫੈਲੀ ਨਾਲੇ ਉਸ ਸਮੇਂ ਇੰਨੀ ਵਿਗਿਆਨਕ ਤਕਨੀਕ ਨਹੀਂ ਸੀ ਪਰ ਹੁਣ ਦੋ ਚਾਰ ਸਾਲ ਬਾਅਦ ਕਿਸੇ ਨਾ ਕਿਸੇ ਬਿਮਾਰੀ ਫੈਲਣ ਦਾ ਹਾਊਆ ਖੜ੍ਹਾ ਕਰਕੇ ਕਦੇ ਸਵਾਈਨ ਫਲੂ,ਡੇਂਗੂ ਜਾਂ ਫੇਰ ਹੋਰ ਕੋਈ ਨਾ ਕੋਈ ਨਵਾਂ ਨਾਮ ਦੇ ਦਿੱਤਾ ਜਾਂਦਾ ਹੈ ਮੁਨਾਫ਼ੇਖੋਰ ਲੁਟੇਰੇ ਸਾਮਰਾਜੀ ਦਵਾਈਆਂ ਦੇ ਗਿਰੋਹਾਂ ਵਲੋਂ ਲੋਕਾਂ ਵਿੱਚ ਇੰਨਾ ਭਿਆਨਕ ਮੌਤ ਦਾ ਡਰ ਪੈਦਾ ਕਰ ਦਿੱਤਾ ਜਾਂਦਾ ਹੈ ਲੋਕ ਆਪਣੇ ਦੁੱਖ ਭੁੱਖ ਸਰਕਾਰਾਂ ਦੀਆਂ ਕਰਤੂਤਾਂ ਭੁੱਲ ਕੇ ਸਿਰਫ਼ ਇੱਕ ਗੱਲ ਤੇ ਹੀ ਆਪਣਾ ਧਿਆਨ ਫੋਕਸ ਕਰ ਲੈਂਦੇ ਹਨ ਕਿ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾਵੇ।ਕੁੱਝ ਸਮੇਂ ਦੇ ਰੌਲੇ ਰੱਪੇ ਤੋਂ ਬਾਅਦ ਜਿੰਦਗੀ ਫੇਰ ਉਸੇ ਲੀਹ ਤੇ ਆ ਜਾਂਦੀ ਹੈ। ਕੁੱਝ “ਸਧਾਰਨ ਬੁੱਧੀ ਵਾਲੇ ਵਿਦਵਾਨ” ਵੀ ਇਸ ਚੱਕਰ ਵਿੱਚ ਫਸਕੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਇਹ ਵੀ ਹੋ ਸਕਦਾ ਹੈ ? ਇਸ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਸਮਝਣ ਲਈ ਪਿਛਲੇ ਇਤਿਹਾਸ ਤੇ ਝਾਤ ਮਾਰਨ ਦੀ ਲੋੜ ਹੈ, ਉਹ ਹਨ ਦੋ ਸੰਸਾਰ ਜੰਗਾਂ ਲੜੀਆਂ ਗਈਆਂ ਸਨ ਜਿਨ੍ਹਾਂ ਚੋਂ ਇੱਕ ਬਸਤੀਆਂ ਦੀ ਲੁੱਟ ਤੇ ਕਬਜ਼ੇ ਲਈ ਲੜੀ ਗਈ ਸੀ ਤੇ ਦੂਜੀ ਸੰਸਾਰ ਦਾ ਚੌਧਰੀ ਜਾਂ ਥਾਣੇਦਾਰ ਕੌਣ ਹੋਵੇਗਾ ਜੇ ਦੂਜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਉਹ ਇੱਕ ਕਿਸਮ ਦੀ ਸਮਾਜਵਾਦ ਤੇ ਸਾਮਰਾਜਵਾਦ ਵਿਚਾਲੇ ਟੱਕਰ ਵੀ ਸੀ ਦੋਵਾਂ ਸੰਸਾਰ ਜੰਗਾਂ ਦੇ ਵਿੱਚ ਦੇਖਿਆ ਜਾਵੇ ਤਾਂ 7 ਕਰੋੜ ਤੋਂ ਵੱਧ ਲੋਕ ਮਾਰੇ ਗਏ ਸਨ ਪਹਿਲੀ ਜੰਗ ਵਿੱਚ 2 ਕਰੋੜ ਤੋਂ ਵੱਧ ਤੇ ਦੂਜੀ ਵਿੱਚ 5 ਕਰੋੜ ਲੋਕ ਮਾਰੇ ਗਏ ਸਨ। “ਇਸਤੋਂ ਇਲਾਵਾ ਇੱਕ ਹੋਰ ਉਦਾਹਰਣ ਵਜੋਂ ਫਿਲਮ ਹੈ “ਜੁਰਮਾਨਾ” ਜੋ ਮਿਥੁਨ ਚੱਕਰਵਰਤੀ ਦੀ ਹੈ ਜ਼ਿਸ ਵਿੱਚ ਉਹ ਇੱਕ ਪੁਲਿਸ ਇੰਸਪੈਕਟਰ ਦਾ ਰੋਲ ਅਦਾ ਕਰਦਾ ਹੈ ਜਦਕਿ ਉਸ ਦੀ ਪਤਨੀ ਇੱਕ ਵਕੀਲ਼ ਦਾ ਰੋਲ ਨਿਭਾ ਰਹੀ ਹੈ ਸ਼ਕਤੀ ਕਪੂਰ ਵਿਲੇਨ ਦਾ ਰੋਲ ਹੈ ਜੋ ਡਰੱਗ ਤੋਂ ਇਲਾਵਾ ਹਰ ਕਿਸਮ ਦੇ ਗੈਰ ਕਾਨੂੰਨੀ ਕੰਮ ਕਰਦੇ ਹਨ, ਜਦਕਿ ਮਿਥੁਨ ਦੀ ਪਤਨੀ ਹੀ ਉਹਨਾਂ ਦੀ ਵਕੀਲ਼ ਹੁੰਦੀ ਹੈ ਜਦ ਹੀਰੋ ਉਹਨਾਂ ਦੇ ਹੋਟਲ/ਬਾਰ ਟੇ ਛਾਪਾ ਮਾਰਦਾ ਹੈ ਤਾਂ ਉਸ ਨੂੰ ਡਰੱਗ ਬਰਾਉਨ ਸੂਗਰ ਮਿਲਦਾ ਹੈ ਤਾਂ ਉਹ ਆਪਨੀ ਪਤਨੀ ਦਿਖਾਉਂਦਾ ਹੈ ਤਾਂ ਉਸ ਨੂੰ ਸਾਰੀ ਕਹਾਣੀ ਦੱਸਦਾ ਹੈ ਤੇ ਜਦੋਂ ਉਹ ਵਕੀਲ਼ ਹੋਣ ਦੇ ਨਾਤੇ ਸਕਤੀ ਕਪੂਰ ਨੂੰ ਜਾ ਕੇ ਪੁੱਛਦੀ ਹੈ ਉਹ ਸਾਰਾ ਕੁੱਝ ਉਸਨੂੰ ਦਿਖਾਕੇ ਕਹਿੰਦਾ ਹੈ ਕਿ ਆਹ ਮੇਰੇ ਹੱਥ ਵਿੱਚ ਛੋਟੀ ਜਿਹੀ ਸੀਸੀ ਹੈ ਜੇ ਮੈਂ ਇਸ ਨੂੰ ਖੋਲ ਦਿੱਤਾ ਤਾਂ ਇਸ ਵਿੱਚ ਅਜਿਹਾ ਵਾਇਰਸ ਹੈ ਜੋ ਸਾਰੇ ਬੰਬਈ ਸ਼ਹਿਰ ਨੂੰ ਬਿਮਾਰ ਕਰ ਦੇਵੇਗਾ ਤੇ ਮੇਰੀ ਕੰਪਨੀ ਦੀ ਬਣਾਈ ਹੋਈ ਦਵਾਈ ਇਸ ਵਾਇਰਸ ਨੂੰ ਕੰਟਰੌਲ ਕਰ ਸਕਦੀ ਹੈ ਤੁ ਭਾਵੇਂ ਮੇਰੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਜਾਂ ਕਿਸੇ ਕੋਲ ਵੀ ਸ਼ਕਾਇਤ ਕਰਦੇ ਕੁੱਝ ਨਹੀਂ ਹੁੰਦਾ ਕਿਉਂ ਕਿ ਇਸ ਧੰਦੇ ਵਿੱਚ ਵੱਡੇ ਵੱਡੇ ਲੋਕ ਹਿੱਸੇਦਾਰ ਹਨ” ਬੇਸ਼ੱਕ ਉਹ ਇੱਕ ਫ਼ਿਲਮ ਹੈ ਪਰ ਇਸ ਮੁਨਾਫ਼ੇ ਤੇ ਟਿਕੇ ਲੁਟੇਰੇ ਰਾਜ ਪ੍ਰਬੰਧ ਦੀ ਖ਼ਸਲਤ ਨੂੰ ਨੰਗਿਆਂ ਕਰਦੀ ਹੈ? ਤੀਜਾ ਫੈਕਟਰ ਲੋਕਾਂ ਵਿੱਚ ਪੂਰੀ ਦੁਨੀਆਂ ਵਿੱਚ ਸਾਮਰਾਜੀ ਆਰਥਿਕ ਸੰਕਟ ਪ੍ਰਤੀ ਸੁਚੇਤ ਹੋਣ ਦੀ ਥਾਂ ਲੋਕਾਂ ਦਾ ਧਿਆਨ ਇਸ ਇੱਕ ਹੀ ਮੁੱਦੇ ਤੇ ਫੋਕਸ ਹੋ ਗਿਆ। ਖ਼ਾਸਕਰ ਭਾਰਤ ਵਿੱਚ ਐਨ ਆਰ ਸੀ,ਸੀ ਏ ਏ ਅਤੇ ਐਨ ਪੀ ਆਰ ਕਨੂੰਨਾਂ ਦੇ ਖਿਲਾਫ ਦੇਸ਼ ਪੱਧਰ ਤੇ ਜੋ ਵਿਰੋਧ ਸੀ ਉਹਨਾਂ ਨੂੰ ਇੱਕ ਵਾਰ ਕਰਫ਼ਿਊ ਦਾ ਨਾਮ ਦੇ ਕੇ ਘਰਾਂ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜੋ ਲੋਕ ਵਿਰੋਧ ਨਾ ਕਰ ਸਕਣ ਇਸ ਲਈ ਦਫ਼ਾ 144 ਲਗਾ ਦਿੱਤੀ ਗਈ, ਇਨਕਲਾਬੀ ਜਨਤਕ ਜਥੇਬੰਦੀਆਂ /ਪਾਰਟੀਆਂ ਨੂੰ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ ਇਸ ਲੁਟੇਰੇ ਸਾਮਰਾਜੀ ਰਾਜ ਪ੍ਰਬੰਧ ਦੀ ਬੁਨਿਆਦੀ ਖ਼ਸਲਤ ਨੂੰ ਲੋਕਾਂ ਨੂੰ ਪਛਾਨਣ ਦੀ ਲੋੜ ਹੈ ਕਿਉਂ ਕਿ ਸਾਮਰਾਜੀ ਲੁਟੇਰੇ ਗਿਰੋਹ ਹਜਾਰਾਂ ਬੰਦਿਆਂ ਨੂੰ ਮਾਰ ਕੇ ਵੀ ਆਪਣੇ “ਘਰ” ਨੂੰ ਸੁਰਖਿਅਤ ਰੱਖਣਾ ਜ਼ਰੂਰੀ ਸਮਝਦੇ ਹਨ।

    ਡਾ. ਗੁਰਤੇਜ ਸਿੰਘ ਖੀਵਾ

    ਮੋ. 9501572910

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!