7.5 C
United Kingdom
Sunday, March 8, 2026

More

    ਸ੍ਰੋਮਣੀ ਅਕਾਲੀ ਦਲ (ਟਕਸਾਲੀ) ਕਿਉਂ ਛੇੜੇਗਾ ਪੰਜਾਬ ਸਰਕਾਰ ਵਿਰੁੱਧ ਸੰਘਰਸ????

    ਮੁਹਾਲੀ (ਪੰਜ ਦਰਿਆ ਬਿਊਰੋ)
    ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਖਤ ਤਾੜਨਾ ਕੀਤੀ ਹੈ ਕਿ ਉਹ ਪੰਜਾਬ ਦੇ ਕਿਸਾਨਾ ਦੇ ਬਿਜਲੀ ਦੇ ਟਿਊਬਵੈਲ ਬਿੱਲ ਦੁਬਾਰਾ ਲਗਾਉਣ ਵਾਲੀ ਗਲਤੀ ਨਾ ਕਰੇ ਨਹੀ ਤਾ ਉਸ ਨੂੰ ਆਉਦੇ ਦਿਨਾ ਵਿੱਚ ਵੱਡੇ ਜਨਤਕ ਸੰਘਰਸ ਦਾ ਸਾਹਮਣਾ ਕਰਨਾ ਪਵੇਗਾ । ਅੱਜ ਪਾਰਟੀ ਦੇ ਕੈਂਪਸ ਆਫਿਸ ਤੋ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਜਥੇਦਾਰ ਬ੍ਰਹਮਪੁਰਾ ਦਾ ਬਿਆਨ ਜਾਰੀ ਕਰਦਿਆ ਕਿਹਾ ਹੈ ਪੰਜਾਬ ਦਾ ਕਿਸਾਨ ਵਰਗ ਤਾ ਪਹਿਲਾ ਹੀ ਅਨੇਕਾ ਦੂਸਵਾਰੀਆ ਦਾ ਸਾਹਮਣਾ ਕਰ ਰਿਹਾ ਹੈ ਆਰਥਿਕ ਤੌਰ ਤੇ ਟੁੱਟੇ ਹੋਏ ਕਿਸਾਨ ਕਰਜਿਆ ਨਾਲ ਜਕੜੇ ਪਏ ਨੇ ਤੇ ਹੁਣ ਕੈਪਟਨ ਸਰਕਾਰ ਟਿਊਬਵੈਲਾ ਦੇ ਬਿਜਲੀ ਬਿੱਲ ਲਗਾਕੇ ਹੋਰ ਬੌਝ ਪਾਉਣ ਲਈ ਤਿਆਰ ਹੋਈ ਬੈਠੀ ਹੈ ਜੋ ਕਿ ਬਰਦਾਸਤ ਤੋ ਬਾਹਰ ਹੈ । ਸ੍ਰੌਮਣੀ ਅਕਾਲੀ ਦਲ ਟਕਸਾਲੀ ਆਉਦੇ ਹਫਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕਿਸਾਨਾ ਨਾਲ ਹੋਣ ਜਾ ਰਹੇ ਅਨਿਆ ਵਿਰੁੱਧ ਰੂਪ ਰੇਖਾ ਤਿਆਰ ਕਰੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!