17 C
United Kingdom
Sunday, June 7, 2026

More

    ਕਰੋਨਾ v/s ਸਕੂਲੀ ਫੀਸਾਂ

    ਡਾ. ਜਗਤਾਰ ਸਿੰਘ ਹਿੰਮਤਪੁਰਾ

    ਅੱਜ ਕੱਲ੍ਹ ਕਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਸਾਰੇ ਸੰਸਾਰ ਤੇ ਕਰੋਪੀ ਚਲ ਰਹੀ ਹੈ। ਜੋ ਬਹੁਤ ਹੀ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਇਸਦੇ ਨਤੀਜੇ ਅਸੀਂ ਭੁਗਤ ਰਹੇ ਹਾ। ਜਿਆਦਾ ਸਮੱਸਿਆ ਬੱਚਿਆਂ ਦੀ ਪੜ੍ਹਾਈ ਦੀ ਆ ਰਹੀ ਹੈ ਇਹਨਾਂ ਦਾ ਭਵਿੱਖ ਖਤਰੇ ਵਿੱਚ ਜਾਪਦਾ ਉਸ ਤੋ ਵੱਧ ਉਹਨਾਂ ਦੇ ਮਾਪਿਆਂ ਦਾ ਖਾਣ ਪੀਣ ਦਾ ਪ੍ਰਬੰਧ ਤਾ ਅਸੀਂ ਸਭ ਨੇ ਰਲ ਮਿਲ ਕੇ ਕਰ ਲਿਆ ਕਈ ਐਨ ਜੀ ਉ ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਨਸਾਨੀਅਤ ਨੂੰ ਮੁੱਖ ਰੱਖ ਕੇ ਲੋੜਵੰਦਾਂ ਨਾਲ ਦੁੱਖ ਦੀ ਘੜੀ ਵਿਚ ਨਾਲ ਖੜੇ ਬਹੁਤ ਵਧੀਆ ਉਪਰਾਲਾ। ਪਰ ਹੁਣ ਮੁੱਖ ਸਮੱਸਿਆ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਪਹਾੜ ਬਣ ਖੜ ਗਈ ਹੈ, ਸਕੂਲਾਂ ਵੱਲੋਂ 70% ਫੀਸਾਂ ਦੇ ਲੈਣ ਸਬੰਧੀ ਮਾਪਿਆਂ ਨੂੰ ਫੀਸਾਂ ਭਰਨ ਲਈ ਕਿਹਾ ਜਾ ਰਿਹਾ ਹੈ। ਜੋ ਕਿ ਬਹੁਤਾ ਵਧੀਆ ਫੈਸਲਾ ਨਹੀਂ ਹੈ। ਮਾਪਿਆਂ ਲਈ ਕਰੋਨਾ ਤੋ ਪਹਿਲਾਂ ਮਾਪਿਆਂ ਨੂੰ ਸਕੂਲ ਵਾਲਿਆਂ ਜਿਸ ਤਰ੍ਹਾਂ ਵੀ ਕਿਹਾ ਫੀਸਾਂ ਭਰਦੇ ਰਹੇ, ਪਰ ਇਸ ਸੰਕਟ ਦੀ ਘੜੀ ਵਿਚ ਸਕੂਲਾਂ ਦੇ ਮੁਖੀਆਂ ਦਾ ਵੀ ਕੁਝ ਫਰਜ ਬਣਦਾ ਹੈ ਕਿ ਬੱਚਿਆਂ ਦੇ ਪ੍ਤੀ, ਜੇ ਬੱਚੇ ਸਕੂਲ ਆਉਣਗੇ ਤਾਂ ਫੀਸਾਂ ਵੀ ਪੂਰੀਆਂ ਭਰਨਗੇ, ਪਰ ਸਮੇਂ ਨੂੰ ਮੱਖ ਰੱਖਕੇ ਸਕੂਲਾਂ ਵਾਲਿਆਂ ਨੂੰ ਵੀ ਕੁਝ ਫੀਸਾਂ ਵਿੱਚ ਰਿਆਇਤਾਂ ਦੇਣ ਦਾ ਫਰਜ ਬਣਦਾ ਹੈ। ਹਾਂ ਜੇ ਟੀਚਰ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਕਰਵਾ ਰਹੇ ਨੇ ਵਧੀਆ ਉਪਰਾਲਾ ਹੈ ਇਸ ਤੋ ਵੀ ਵਧੀਆ ਉਪਰਾਲਾ ਇਹ ਹੋਵੇਗਾ ਬੱਚਿਆਂ ਤੋ ਟੀਚਰਾਂ ਦੀ ਫੀਸਾਂ ਲਈ ਜਿਨ੍ਹਾਂ ਟਾਈਮ ਕਰੋਨਾ ਦਾ ਪ੍ਕੋਪ ਚੱਲਦਾ ਉਹਨਾਂ ਟਾਈਮ ਹਰੇਕ ਬੱਚੇ ਤੋ 500 ਪ੍ਰਤੀ ਬੱਚੇ ਦਾ ਹਰੇਕ ਮਹੀਨੇ ਫੀਸਾਂ ਦੇ ਰੂਪ ਵਿੱਚ ਲਿਆ ਜਾਵੇ ਹਰੇਕ ਕਲਾਸ ਦੇ ਇਕ ਸੈਕਸਨ ਵਿੱਚ 40 ਬੱਚੇ ਪੜਦੇ ਹਨ ਜੋ ਕਿ ਇਕ ਸੈਕਸਨ ਦੇ 20 ਹਜਾਰ ਰੁਪਏ ਬਣਦੇ ਆ ਇਸ ਵਿੱਚ ਬੜੇ ਆਰਾਮ ਨਾਲ ਦੋ ਜਾ ਤਿੰਨ ਟੀਚਰਾਂ ਦੀਆਂ ਫੀਸਾਂ ਨਿਕਲਦੀਆ ਹਨ 70 % ਬਹੁਤ ਜਿਆਦਾ ਫੀਸ ਹੈ ਇਹਨੀ ਧੱਕੇਸ਼ਾਹੀਆਂ ਆਪਣੇ ਸਕੂਲੀ ਬੱਚਿਆਂ ਨਾਲ ਤੇ ਉਨ੍ਹਾਂ ਦੇ ਮਾਪਿਆਂ ਨਾ ਨਾਲ ਕਰੋ ਮਾਪੇ ਫਿਰ ਵੀ ਇਸ ਔਖੀ ਘੜੀ ਵਿੱਚ ਉਹਨਾਂ ਦੂਜੇ ਮਾਪਿਆਂ ਭਾਵ ਟੀਚਰਾਂ ਦਾ ਇਹ ਫੀਸ ਦੇ ਕੇ ਪੂਰਾ ਸਾਥ ਦੇਣਗੇ ਕਿਉਂਕਿ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਨੇ ਵੀ ਪਰਿਵਾਰ ਪਾਲਣਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਉ ਇਕ ਸਕੂਲ ਵਿਚ ਘੱਟ ਤੋਂ ਘੱਟ 2000 ਜਾ 2500 ਬੱਚੇ ਪੜਦੇ ਹਨ। 70% ਨਾਲ ਬਹੁਤ ਜਿਆਦਾ ਫੀਸ ਬਣਦੀ ਹੈ ਕਿਰਪਾ ਕਰਕੇ ਜਿਨ੍ਹਾਂ ਟਾਈਮ ਕਰੋਨਾ ਚੱਲਦਾ ਜਰੂਰ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਧਿਆਨ ਕਰੋ ਜਦੋਂ ਠੀਕ ਹੋ ਜਾਵੇਗਾ ਫਿਰ ਉਸੇ ਤਰ੍ਹਾਂ ਬਣਦੀਆ ਫੀਸਾਂ ਭਰਦੇ ਰਹਾਂਗੇ, ਧੰਨਵਾਦ ਕਰਾਂਗੇ। ਮੈ ਉਹਨਾਂ ਸਕੂਲਾਂ ਸਾਰੇ ਸਟਾਫ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਦੋ ਮਹੀਨੇ ਦੀਆ ਫੀਸਾਂ ਮੁਆਫ ਕਰ ਦਿੱਤੀਆ ਦਸਮੇਸ਼ ਪਬਲਿਕ ਸਕੂਲ ਅਮ੍ਰਿਤਸਰ ਤੇ ਪ੍ਕਾਸ ਮੈਮੋਰੀਅਲ ਸਕੂਲ ਲੁਧਿਆਣਾ ਦਾ ਜਿੰਨਾ ਨੇ ਚੈਨਲਾਂ ਤੇ ਲਾਈਵ ਹੋ ਕੇ ਇਹ ਫੈਸਲਾ ਲਿਆ ਤੇ ਇਕ ਦੂਜੇ ਸਕੂਲਾਂ ਨੂੰ ਇਹ ਮੈਸੇਜ ਵੀ ਦਿੱਤਾ ਕਿ ਤੁਸੀਂ ਵੀ ਆਪਣੇ ਨੰਨ੍ਹੇ ਬੱਚਿਆਂ ਪ੍ਰਤੀ ਦਿਆ ਦਿਖਾਉ ਕਿਉਂਕਿ ਹੁਣ ਤੱਕ ਤੁਸੀਂ ਫੀਸਾਂ ਲੈਂਦੇ ਹੀ ਆਏ ਹੋ ਜੇ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫ ਕਰ ਦਿਉ ਸਾਰੇ ਬੱਚਿਆਂ ਪ੍ਰਤੀ ਤੇ ਉਹਨਾਂ ਦੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਉਮੀਦ ਹੈ ਕਿ ਤੁਸੀਂ ਜਰੂਰ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਪ੍ਰਤੀ ਸਹੀ ਨਿਰਣਾ ਲਵੋਗੇ ਧੰਨਵਾਦੀ ਹੋਵਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!