10.2 C
United Kingdom
Monday, May 20, 2024

More

    ਕਹਾਣੀ- “ਚਿੜੀ ਤੇ ਕਾਂ”

    ਮਨਜੀਤ ਸਿੰਘ ਸਰਾਂ
    ਉਨਟਾਰੀਓ, ਕਨੇਡਾ।

    ਅਸੀ ਸਾਰੇ ਨਿੱਕੇ ਹੁੰਦੇ ਅਾਪਣੇ ਮਾਂ ਪਿੳੁ ਤੋ ‘ ਚਿੜੀ ਤੇ ਕਾਂ ‘ ਦੀ ਕਹਾਣੀ ਸੁਣਦੇ ਆਏ ਹਾਂ | ਉਹ ਸੁਣਾਉਂਦੇ ਸਨ ਕਿ ਇੱਕ ਵਾਰ ਇੱਕ ਚਿੜੀ ਤੇ ਕਾਂ ਇੱਕਠੇ ਰਹਿੰਦੇ ਸਨ | ਇੱਕ ਦਿਨ ਚਿੜੀ ਮੂੰਗ ਦਾ ਦਾਣਾ ਲਿਆਈ ਤੇ ਕਾਂ ਚੌਲਾਂ ਦਾ ਦਾਣਾ ਲਿਆਇਆ | ਦੋਨਾਂ ਨੇ ਮਿਲ ਕੇ ਖਿੱਚੜੀ ਬਣਾਈ | ਖਿੱਚੜੀ ਸੁਆਦ ਬਣੀ ਤੇ ਕਾਂ ਦਾ ਸ਼ੈਤਾਨ ਮਨ ਲਲਚਾ ਗਿਆ | ਉਸਨੇ ਨੇ ਭੋਲੀ ਭਾਲੀ ਚਿੜੀ ਨੂੰ ਆਪਣੀਆਂ ਗੱਲਾਂ ਚ ਵਰਗਲਾ ਲਿਆ ਤੇ ਕਹਿਣ ਲੱਗਿਆ ” ਦੇਖ ਚਿੜੀਏ ! ਖਿੱਚੜੀ ਸੁਆਦ ਬਣੀ ਆ, ਇਸ ਲਈ ਆਪਾਂ ਨਹਾ ਧੋ ਕੇ ਅਰਾਮ ਨਾਲ ਖਿੱਚੜੀ ਖਾਂਦੇ ਹਾਂ | ਇਸ ਲਈ ਪਹਿਲਾਂ ਤੂੰ ਨਹਾਕੇ ਆਜਾ ਤੇ ਮੈ ਖਿੱਚੜੀ ਦੀ ਰਾਖੀ ਰੱਖਦਾ ਹਾਂ ਤੇ ਫੇਰ ਮੈ ਨਹਾ ਕੇ ਆਵਾਂਗਾ ਤੇ ਤੂੰ ਰਾਖੀ ਰੱਖੀ ” |

    ” ਚੰਗਾ ” ਆਖ ਕੇ ਉਹਦੀ ਗੱਲਾਂ ਚ ਆ ਗਈ ਤੇ ਚਿੜੀ ਨਹਾਉਣ ਚਲੀ ਗਈ |
    ਬਸ ਕਾਂ ਨੇ ਫਟਾਫਟ ਖਿੱਚੜੀ ਖਾਧੀ ਤੇ ਫੁ ਰ ਰ ਹੋ ਗਿਆ | ਜਦੋ ਚਿੜੀ ਆਈ ਤਾਂ ਦੇਖਕੇ ਮਾਯੂਸ ਤਾਂ ਹੋਈ ਪਰ ਸਬਰ ਕਰਦੀ ਅਗਲੇ ਦਾਣੇ ਲਈ ਫਿਰ ਅਸਮਾਨ ਚ ਉੱਡ ਗਈ | ਉਦੋ ਛੋਟੇ ਹੁੰਦੇ ਸੀ ਤੇ ਸਮਝ ਨਹੀ ਸੀ | ਬਸ ਸੁਣਕੇ ਤਾੜੀ ਮਾਰ ਕੇ ਹੱਸ ਪੈਦੇ ਸੀ ਪਰ ਹੁਣ ਇਹ ਸਾਰੀ ਕਹਾਣੀ ਸਮਝ ਆਉਦੀ ਹੈ ਕਿ ਅਸਲ ਚ ਅੱਜ ਇਹੀ ਚੁਤਰਾਈ ਨੇਤਾ ਰੂਪੀ ਕਾਂ ਜਨਤਾ ਰੂਪੀ ਚਿੜੀ ਨਾਲ ਕਰਦੇ ਆ ਰਹੇ ਹਨ | ਜਨਤਾ ਰੂਪੀ ਚਿੜੀ ਤੋ ਵੋਟਾਂ ਦਾ ਦਾਣਾ ਲੈਕੇ ਫੁ ਰ ਰ ਹੋ ਜਾਂਦੇ ਹਨ | ਬਸ ਚਿੜੀ ਰੂਪੀ ਜਨਤਾ ਵਿਚਾਰੀ ਸਬਰ ਕਰ ਕੇ ਆਪਣੇ ਰੁਜ਼ਗਾਰ ਚ ਫਿਰ ਲੱਗ ਜਾਂਦੀ ਹੈ ਤੇ ਸਿਆਸੀ ਕਾਂ ਫਿਰ 5 ਸਾਲਾਂ ਲਈ ਚਿੜੀਆਂ ਦੀ ਲੁੱਟ ਕਰਦੇ ਰਹਿੰਦੇ ਆ |

    PUNJ DARYA

    Leave a Reply

    Latest Posts

    error: Content is protected !!