ਚੰਡੀਗੜ੍ਹ (ਪੰਜ ਦਰਿਆ ਬਿਊਰੋ)
ਕੋਰੋਨਾ ਆਫਤ ਦਰਮਿਆਨ ਪੰਜਾਬ ਸਰਕਾਰ ਨੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਚਲਾਨਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਪਹਿਲਾ ਮਾਸਕ ਨਾ ਪਹਿਨਣ ਵਾਲਿਆਂ ਨੂੰ 200 ਰੁਪਏ ਚਾਲਾਨ ਕੀਤਾ ਜਾਂਦਾ ਸੀ ਜਦਕਿ ਹੁਣ ਇਹ ਚਾਲਾਨ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁਆਰੰਟਾਈਨ ਦਾ ਉਲੰਘਣਾ ਕਰਨ ਵਾਲੇ ਨੂੰ ਹੁਣ 2000 ਰੁਪਏ ਜੁਰਮਾਨਾ ਦੇਣਾ ਪਾਵੇਗਾ। ਇਥੇ ਹੀ ਬਸ ਨਹੀਂ ਜੇਕਰ ਕੋਈ ਜਨਤਕ ਥਾਂ ‘ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਜਿਹੜਾ ਪਹਿਲਾਂ ਮਹਿਜ਼ 100 ਦੇਣਾ ਪੈਂਦਾ ਸੀ।