21.4 C
United Kingdom
Tuesday, July 21, 2026

More

    ਮਿੰਨੀ ਕਹਾਣੀ- ਮੁਕਾਬਲਾ ਜਾਂ ਖੇਡ

    ਪ੍ਰਭਜੀਤ ਸਿੰਘ ਰਸੂਲਪੁਰ
    9878023768

    ਸ਼ਹਿਰ ਦੀ ਮੁੱਖ ਸਭਾ ਤੋਂ ਟੁੱਟ ਕੇ ਬਣੀ ਨਵੀਂ ਸਾਹਿਤ ਸਭਾ ਨੇ ਕਹਾਣੀ ਮੁਕਾਬਲੇ ਦਾ ਐਲਾਨ ਕਰ ਦਿੱਤਾ। ਹੱਟੀ ਵਾਲੇ ਭੋਲੂ ਨੇ ਵੀ ਛੋਟੇ ਜਿਹੇ ਅਖ਼ਬਾਰ ਚ ਇੱਕ ਕਹਾਣੀ ਛਪਵਾ ਕੇ ਹੋਰ ਕਹਾਣੀਆਂ ਛਪਵਾਉਣ ਦਾ ਮਨ ਬਣਾਇਆ ਹੋਇਆ ਸੀ ।ਉਸ ਨੇ ਆਪਣੀ ਕਹਾਣੀ ਮੁਕਾਬਲੇ ਲਈ ਭੇਜ ਦਿੱਤੀ। ਉਸ ਨੂੰ ਉਭਰਦਾ ਕਹਾਣੀਕਾਰ ਦਾ ਖਿਤਾਬ ਦੇਣ ਵਾਲੇ ਇਹ ਨਵੀਂ ਸਭਾ ਵਾਲਿਆਂ ਕੋਲ ਉਸ ਦਾ ਸ਼ਾਮ ਨੂੰ ਬੈਠਣਾ ਸ਼ੁਰੂ ਹੋ ਗਿਆ।ਅੱਜ ‘ਸ਼ਕਤੀ ਵਾਟਰ’ ਦੀ ਸੇਵਾ ਭੋਲੂ ਵੱਲੋਂ ਸੀ। ਇੱਕ ਮੈਂਬਰ ‘ਸ਼ਕਤੀ ਵਾਟਰ ‘ਦੇ ਅਸਰ ਚ ਆ ਕੇ ਬੋਲਣ ਲੱਗਾ,ਭੋਲੂ ਵਾਈ , ਤੇਰੀ ਘਾਣੀ ਮੈਂ ਪੜ੍ਹੀ ਤਾਂ ਨੀ ਹੈਗੀ,ਪਰ ਮੈਂ ਕਹਿੰਨਾ ਉਹ ਤੀਜੇ ਨੰਬਰ ਤੇ ਜ਼ਰੂਰ ਆਉਣੀ ਹੀ ਚਾਹੀਦੀ ਆ।
    ਦੂਜਾ ਬੋਲਿਆ,ਯਾਰ ਤੀਜਾ ਤਾਂ ਮਗਰਲਾ ਜਿਹਾ ਨੰਬਰ ਹੁੰਦਾ,ਪਹਿਲੇ, ਦੂਜੇ ਦੀ ਗੱਲ ਕਰ ।ਸਕੱਤਰ ਸਾਬ੍ਹ ਇਹ ਸੁਣ ਕੇ ਖਿਝ ਗਿਆ ਤੇ ਬੋਲਿਆ, ਤੂੰ ਵੀ ਨਾ ਸਾਲਿਆ ਚਮਚੇ ਕੁ ਜਿੰਨੀ ਪੀਣ ਨਾਲ ਹੀ ਟੱਲੀ ਹੋ ਜਾਨਾਂ ਤੇ ਲੱਗ ਪੈਨਾਂ ਯਬਲੀਆਂ ਜਿਹੀਆਂ -ਮਾ ਅ ਰ ਨ — ,ਪਤੰਦਰਾ ਤਸੀਲਦਾਰ ਦੀ ਘਰ ਦੀ ਨੂੰ ਕੀ ਜੁਆਬ ਦਿਆਂਗੇ—-? ਕਮਲਿਆ ,ਮੁਕਾਬਲੇ ਦਾ ਸਾਰਾ ਪ੍ਰਬੰਧ ਜਿਹੜੇ ਪ੍ਰੋਪਰਟੀ ਡੀਲਰ ਨੇ ਕਰਨਾ ਉਹਦਾ ਮੁੰਡਾ ਵੀ ਖਾਲੀ ਨੀ ਨਾ ਮੋੜਨਾ – –।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!