ਨੀਂ ਸੁਣ ਵਾਹਗ਼ੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾਂ ਲੱਗੇ
ਵਾਹਗ਼ੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾਂ ਲੱਗੇ
ਲੱਗਣ ਫੁੱਲ ਗੁਲਾਬ ਦੇ
ਨੀ ਤੇਰੇ ਦੋਨੀਂ ਪਾਸੀ ਵੱਸਣ
ਸ਼ਾਲਾ ਖੁਸ਼ੀਆਂ ਦੇ ਵਿੱਚ ਹੱਸਣ
ਸੋਹਣੇ ਪੁੱਤ ਪੰਜਾਬ ਦੇ
ਨੀ ਸੁਣ ਵਾਹਗ਼ੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾਂ ਲੱਗੇ
ਮਿਲਣੇ ਵਾਲੀ ਆਸ ਨਾਂ ਮੁੱਕੇ
ਨੌਂਹਾਂ ਨਾਲ਼ੋਂ ਮਾਸ ਨਾਂ ਟੁੱਟੇ
ਮਿਲਣੇ ਵਾਲੀ ਆਸ ਨਾਂ ਮੁੱਕੇ
ਨੌਂਹਾਂ ਨਾਲ਼ੋਂ ਮਾਸ ਨਾਂ ਟੁੱਟੇ
ਫੁੱਲ ਨਾਂ ਸੁੱਕਣ ਬਾਗ਼ ਦੇ
ਨੀ ਤੇਰੇ ਦੋਨੀਂ ਪਾਸੀਂ ਵੱਸਣ
ਸ਼ਾਲਾ ਖੁਸ਼ੀਆਂ ਦੇ ਵਿੱਚ ਹੱਸਣ
ਦੋਵੇਂ ਪੁੱਤ ਪੰਜਾਬ ਦੇ
ਨੀ ਸੁਣ ਵਾਹਗ਼ੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾਂ ਲੱਗੇ
ਕਦੇ ਨਾਂ ਖੜਕਣ ਸਾਡੇ ਭਾਂਡੇ
ਆਉਂਦੇ ਜਾਂਦੇ ਰਹੀਏ ਵਾਂਡੇ
ਕਦੇ ਨਾਂ ਖੜਕਣ ਸਾਡੇ ਭਾਂਡੇ
ਆਉਂਦੇ ਜਾਂਦੇ ਰਹੀਏ ਵਾਂਡੇ
ਤੰਦ ਨਾਂ ਟੁੱਟਣ ਖ਼ੁਆਬ ਦੇ
ਨੀ ਤੇਰੇ ਦੋਨੀਂ ਪਾਸੀਂ ਵੱਸਣ
ਸ਼ਾਲਾ ਖੁਸ਼ੀਆਂ ਦੇ ਵਿੱਚ ਹੱਸਣ
ਸੋਹਣੇ ਪੁੱਤ ਪੰਜਾਬ ਦੇ
ਨੀ ਸੁਣ ਵਾਹਗ਼ੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾਂ ਲੱਗੇ
ਇੱਕੋ ਮਾਂ ਦੇ ਪੁੱਤਰ ਪਿਆਰੇ
ਜੱਗਾ ਵਾਜ਼ ਜੀਤੇ ਨੂੰ ਮਾਰੇ
ਇੱਕੋ ਮਾਂ ਦੇ ਪੁੱਤਰ ਪਿਆਰੇ
ਜੀਤਾ ਵਾਜ਼ ਜੱਗੇ ਨੂੰ ਮਾਰੇ
ਰੋਵਣ ਵਿੱਚ ਵਿਰਾਗ ਦੇ
ਨੀ ਤੇਰੇ ਦੋਨੀਂ ਪਾਸੀਂ ਵੱਸਣ
ਸ਼ਾਲਾ ਖੁਸ਼ੀਆਂ ਦੇ ਵਿੱਚ ਹੱਸਣ
ਸੋਹਣੇ ਪੁੱਤ ਪੰਜਾਬ ਦੇ
ਨੀ ਸੁਣ ਵਾਹਗ਼ੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾਂ ਲੱਗੇ
ਲੱਗਣ ਫੁੱਲ ਗੁਲਾਬ ਦੇ
ਨੀ ਤੇਰੇ ਦੋਨੀਂ ਪਾਸੀਂ ਵੱਸਣ
ਤੇ ਸਦਾ ਖੁਸ਼ੀਆਂ ਦੇ ਵਿੱਚ ਨੱਚਣ
ਤੇਰੇ ਪੁੱਤ ਪੰਜਾਬ ਦੇ
ਨੀ ਸੁਣ ਵਾਹਗ਼ੇ ਦੀਏ ਸਰਹੱਦੇ
ਨੀ ਤੈਨੂੰ ਤੱਤੀ ਵਾਅ ਨਾਂ ਲੱਗੇ .. ਨੀ
(ਜੱਗਾ ਗਿੱਲ)