10.2 C
United Kingdom
Monday, May 20, 2024

More

    ਕਹਾਣੀ- ਤਿੰਨ ਪਾਰਖੂ ਵਿਉਪਾਰੀ

    ਸੱਤਪਾਲ ਗਰਗ ਤਪਾ ਮੰਡੀ
    ਪਿਛਲੇ ਸਮਿਆਂ ਵਿੱਚ ਕੁੱਝ ਵਪਾਰੀ ਲੋਕੀਂ ਵਪਾਰ ਕਰਨ ਲਈ ਦੂਜੇ ਪਿੰਡਾਂ ਜਾਂ ਸ਼ਹਿਰਾਂ ਨੁੂੰ ਜਾਂਦੇ ਤਾਂ ਜਿਅਾਦਾਤਰ ਤੁਰ ਕੇ ਹੀ ਜਾਂਦੇ ਕਿਉਂਕਿ ਓਹਨਾਂ ਸਮਿਆਂ ਵੇਲੇ ਕੱਚੇ ਰਾਹ ਹੀ ਹੁੰਦੇ ਸੀ ਬੱਸ, ਕਾਰ ਵਰਗਾ ਕੋਈ ਸਾਧਨ ਨਹੀਂ ਹੁੰਦਾ ਸੀ !ਇੱਕ ਵਾਰ ਕਿਸੇ ਪਿੰਡ ਦੇ ਤਿੰਨ ਵਪਾਰੀ ਜੋ ਅਾਪਸ ਵਿੱਚ ਗੂੜ੍ਹੇ ਮਿੱਤਰ ਵੀ ਸਨ ਅਪਣੇ ਅਪਣੇ ਵਪਾਰ ਕਰਨ ਲਈ ਦੂਜੇ ਸ਼ਹਿਰ ਵੱਲ ਨੁੂੰ ਕੱਚੇ ਰਾਸਤੇ ਜਾ ਰਹੇ ਸੀ ਤਾਂ ਰਾਹ ਜਾਂਦੇ ਰਾਸਤੇ ਵਿੱਚ ਓਹਨਾਂ ਨੁੂੰ ਇੱਕ ਬੰਦਾ ਮਿਲਿਆ ਜਿਸ ਦਾ ਉੱਠ ਕਿੱਧਰੇ ਗੁਆਚ ਗਿਆ ਸੀ ਜੋ ਲੱਭਦਾ ਹੋਇਆ ਰਾਹ ਜਾਂਦੇ ਇਹਨਾਂ ਤਿੰਨੇ ਵਪਾਰੀਆਂ ਨੁੂੰ ਮਿਲਿਆ ਤੇ ਪੁੱਛਿਆ ਕਿ ਵੀਰੋ ਕਿਤੇ ਮੇਰਾ ਉੱਠ ਤਾਂ ਨੀ ਤੁਸੀਂ ਦੇਖਿਆ .? ਰਾਹਗੀਰ ਵਪਾਰੀਆਂ ਵਿੱਚੋਂ ਇੱਕ ਨੇ ਪੁੱਛਿਆ ਕਿ ਭਰਾਵਾ ਤੇਰੇ ਉੱਠ ਉੱਤੇ ਤੇਜ਼ਾਬ ਲੱਦਿਆ ਹੋਇਆ ਸੀ !ਉੱਠ ਵਾਲਾ ਕਹਿੰਦਾ ਹਾਂ ! ਦੁੂਜੇ ਨੇ ਪੁੱਛਿਆ ਕਿ ਤੇਰੇ ਉੱਠ ਦੀ ਇੱਕ ਅੱਖ ਅੰਨ੍ਹੀ ਸੀ ! ਉਹ ਕਹਿੰਦਾ ਹਾਂ ! ਤੀਜਾ ਕਹਿੰਦਾ ਤੇਰਾ ਉੱਠ ਲੰਡਾ ਸੀ!ਇਹ ਗੱਲ ਸੁਣ ਕੇ ਓਹ ਬੋਲਿਆ ਕਿ ਹਾਂ ਉਹ ਲੱੰਡਾ ਵੀ ਸੀ ! ਪਰ ਹੁਣ ਤੁਸੀਂ ਦੱਸੋ ਕਿੱਥੇ ਅੇੈ ਮੇਰਾ ਉੱਠ ..? ਤਿੰਨੇ ਕਹਿੰਦੇ ! ਭਰਾਵਾ ਅਸੀਂ ਤਾਂ ਤੇਰਾ ਉੱਠ ਦੇਖਿਆ ਤੱਕ ਨਹੀਂ ! ਏਨੀ ਗੱਲ ਸੁਣਕੇ ਉੱਠ ਵਾਲੇ ਨੇ ਗਰਮੀ ਨਾਲ ਓਹਨਾਂ ਨੁੂੰ ਕਹਿੰਦਾ ਵੀ ਮੇਰਾ ਉੱਠ ਦੇ ਦਿਓ ਸਿੱਧੀ ਤਰ੍ਹਾਂ ਨਹੀਂ ਤਾਂ ਮੇੈੱਂ ਰਾਜੇ ਕੋਲ ਤੁਹਾਡੀ ਸ਼ਿਕਾਇਤ ਕਰਾਂਗਾ ! ਤਿੰਨੇ ਕਹਿੰਦੇ ਭਰਾ ! ਜਦੋਂ ਤੇਰਾ ਉੱਠ ਅਸੀਂ ਦੇਖਿਆ ਹੀ ਨਹੀਂ ! ਤਾਂ ਫਿਰ ਤੁੂੱੰ ਸਾਡੀ ਸ਼ਿਕਾਇਤ ਕਿਸ ਵਾਸਤੇ ਕਰੇਗਾ ਰਾਜੇ ਕੋਲ! ਆਖਿਰ ਉਸ ਬੰਦੇ ਨੇ ਰਾਜੇ ਕੋਲ ਸ਼ਿਕਾਇਤ ਕਰ ਹੀ ਦਿੱਤੀ ਤਾਂ ਰਾਜੇ ਨੇ ਓਹਨਾਂ ਤਿੰਨਾਂ ਨੁੂੰ ਬੁਲਾ ਕੇ ਪੁੱਛਿਆ ! ਬਈ ਦੱਸੋ ! ਇਸ ਦਾ ਉੱਠ ਕਿੱਥੇ ਆ..? ਤਾਂ ਤਿੰਨੇ ਇੱਕ ਸੁਰ ਵਿੱਚ ਕਹਿੰਦੇ ਜਨਾਬ ! ਸਾਡੇ ਕੋਲ ਕੋਈ ਉੱਠ ਨਹੀਂ ! ਪਹਿਲੇ ਬੰਦੇ ਨੇ ਰਾਜੇ ਨੁੂੰ ਕਿਹਾ ਕਿ ਜਨਾਬ ! ਮੇੈ ਇਸ ਨੁੂੰ ਪੁੱਛਿਆ ਕਿ ਤੇਰੇ ਉੱਠ ਉੱਤੇ ਤੇਜਾਬ ਲੱਦਿਆ ਹੋਇਆ ਸੀ!ਇਸਨੂੰ ਮੇੈ ਉਹ ਇਸ ਕਰਕੇ ਕਿਹਾ ਕਿ ਜਿੱਥੇ ਵੀ ਉੱਠ ਬੇੇੈਠਿਆ ਸੀ ਉਸ ਥਾਂ ਦੀ ਮਿੱਟੀ ਉੱਬਲੀ ਹੋਈ ਸੀ ! ਰਾਜੇ ਨੇ ਫਿਰ ਦੁੂਜੇ ਨੁੂੰ ਪੁੱਛਿਆ ! ਬਈ ਦੱਸ ਤੁੂੱੰ ਇਸ ਦਾ ਉੱਠ ਕਿੱਥੇ ਅੈ ਤਾਂ ਦੁੂਜਾ ਬੋਲਿਆ ਕਿ ਜਨਾਬ! ਗੱਲ ਇਹ ਕਿ ਜਿੱਥੋਂ ਦੀ ਉੱਠ ਲੰਘਿਆ ਉਸ ਰਾਹ ਦੇ ਇੱਕ ਪਾਸੇ ਦੇ ਦਰੱਖਤ ਹਰੇ ਹਰੇ ਸੀ ਤੇ ਦੁੂਜੇ ਪਾਸੇ ਦੇ ਦਰੱਖਤ ਸੁੱਕੇ ਸੀ ! ਪਰੰਤੂ ਉੱਠ ਸੁੱਕੇ ਦਰੱਖਤਾਂ ਨੁੂੰ ਹੀ ਖਾਂਦਾ ਅਾ ਰਿਹਾ ਸੀ ਇਸ ਕਰਕੇ ਮੇੈ ਹਿਸਾਬ ਲਾ ਕੇ ਕਿਹਾ ਕਿ ਉੱਠ ਨੁੂੰ ਇੱਕ ਅੱਖ ਤੋਂ ਦਿਸਦਾ ਨਹੀਂ ਹੋਣਾ ! ਫਿਰ ਰਾਜੇ ਨੇ ਤੀਜੇ ਵਪਾਰੀ ਨੁੂੰ ਲੱੰਡਾ ਹੋਣ ਵਾਰੇ ਵੀ ਪੁੱਛਿਆ ਤਾਂ ਤੀਜੇ ਨੇ ਜਵਾਬ ਦਿੱੰਦਿਆ ਕਿਹਾ ਕਿ ਜਨਾਬ ! ਜਿੱਥੇ ਵੀ ਅਕਸਰ ਉੱਠ ਬੇੈਠਦੇੈ ਉੱਥੇ ਪੁੂਛ ਜਰੂਰ ਮਾਰਦੇੈ ! ਪਰੰਤੂ ਏਸ ਦਾ ਉੱਠ ਜਿੱਥੇ ਬੈਠਿਅਾ ਉਸ ਨੇ ਬੇੈਠਣ ਵਾਲੀ ਥਾਂ ਤੇ ਕਿਤੇ ਵੀ ਪੁੂਛ ਨਹੀਂ ਮਾਰੀ ਹੋਈ ਸੀ ! ਜਿਸ ਕਰਕੇ ਮੇੈ ਸੋਚਿਆ ਕਿ ਲੱੰਡਾ ਹੋਣੇੈ ਤਾਂ ਹੀ ਮੇੈੱਂ ਲੱੰਡਾ ਕਿਹਾ ! ਰਾਜੇ ਨੇ ਤਿੰਨਾਂ ਦੀ ਗੱਲ ਸੁਣ ਕੇ ਉਹਨਾਂ ਵਪਾਰੀਆਂ ਨੁੂੰ ਇੱਕ ਪਾਸੇ ਬੇੈਠਾ ਦਿੱਤਾ ! ਓਧਰ ਉੱਠ ਵਾਲੇ ਫਰਿਆਦੀ ਨੁੂੰ ਕਿਹਾ ਕਿ ਤੁੂੱੰ ਜਾਹ ! ਤੇਰਾ ਉੱਠ ਇਹਨਾੱਂ ਨੇ ਚੋਰੀ ਨਹੀਂ ਕੀਤਾ ! ਹੁਣ ਤਿੰਨਾਂ ਨੁੂੰ ਰਾਜੇ ਨੇ ਇੱਕ ਰਾਤ ਵਾਸਤੇ ਬੰਦੀ ਘਰ ਵਿੱਚ ਰੱਖ ਲਿਆ ਤੇ ਓਹਨਾਂ ਦੀ ਸੇਵਾ ਕਰਨ ਵਾਸਤੇ ਵਜ਼ੀਰ ਨੁੂੰ ਤਿੰਨਾਂ ਤੇ ਸਖ਼ਤ ਪਹਿਰਾ ਲਾ ਕੇ ਨਿਗਾਹ ਰੱਖਣ ਦਾ ਹੁਕਮ ਲਾ ਦਿੱਤਾ ! ਵਜ਼ੀਰ ਵੱਲੋਂ ਰਾਤ ਦੇ ਖਾਣੇ ਵਿੱਚ ਤਿੰਨਾਂ ਨੁੂੰ ਮੀਟ ਨਾਲ ਰੋਟੀ ਦਿੱਤੀ ਗਈ ਤਾਂ ਤਿੰਨਾਂ ਵਿੱਚੋਂ ਇੱਕ ਨੇ ਮੀਟ ਸੁੱੰਘ ਕੇ ਕਿਹਾ ਇਹ ਤਾਂ ਕੁੱਤੀ ਦਾ ਮੀਟ ਲੱਗ ਰਿਹੇੈ ! ਪਹਿਰੇ ਤੇ ਖੜ੍ਹੇ ਵਜ਼ੀਰ ਨੇ ਕਹੀ ਗੱਲ ਨੋਟ ਕਰ ਲਈ ! ਫਿਰ ਦੁੂਜੇ ਨੇ ਰੋਟੀ ਖਾਂਦੇ ਨੇ ਕਿਹਾ ਕਿ ਰੋਟੀ ਵਿੱਚੋਂ ਮੁਰਦਾਰ ਦੀ ਗੱੰਧ ਆ ਰਹੀ ਅੇੈ ! ਵਜ਼ੀਰ ਨੇ ਫਿਰ ਲਿਖ ਲਿਆ !ਹੁਣ ਤੀਜੇ ਵਪਾਰੀ ਨੇ ਕਿਹਾ ਕਿ ਜੋ ਰਾਜਾ ਹੈ ਉਹ ਵੀ ਅਪਣੀ ਮਾੱਂ ਦਾ ਨਹੀਂ ! ਨਿਗਾਹ ਰੱਖ ਰਹੇ ਵਜ਼ੀਰ ਨੇ ਤਿੰਨੇ ਗੱਲਾਂ ਦੀ ਜਾਣਕਾਰੀ ਰਾਜੇ ਨੁੂੰ ਦੇ ਦਿੱਤੀ !
    ਹੁਣ ਰਾਜੇ ਨੇ ਪਹਿਲਾਂ ਤਾਂ ਮੀਟ ਵਾਲੇ ਨੁੂੰ ਪੁੱਛਿਆ ਜਿੱਥੋਂ ਬੱਕਰਾ ਲਿਆਂਦਾ ਸੀ ਉਸ ਨੇ ਦੱਸਿਆ ਕਿ ਬੱਕਰੇ ਮਾੱਂ ਮਰ ਗਈ ਸੀ ! ਜਿਸ ਕਰਕੇ ਲੇਲੇ ਨੁੂੰ ਕੁੱਤੀ ਦੇ ਦੁੱਧ ਤੇ ਪਾਲਿਆ ਸੀ! ਰਾਜੇ ਨੇ ਸੋਚਿਆ ਕਿ ਇੱਕ ਗੱਲ ਤਾਂ ਸਹੀ ਹੋ ਗਈ! ਹੁਣ ਰੋਟੀ ਦੇ ਆਟੇ ਦੀ ਕਣਕ ਵਾਰੇ ਵੀ ਪੜਤਾਲ ਕੀਤੀ ਜਾਵੇ ਤਾਂ ਪਤਾ ਚੱਲਿਆ ਕਿ ਕਣਕ ਵੀ ਸਿਵਿਆ ਵਿੱਚ ਬੀਜ਼ੀ ਹੋਈ ਸੀ ਜਿਸ ਕਰਕੇ ਹੀ ਮੁਰਦਾਰ ਦਾ ਮੁਸ਼ਕ ਮਾਰਦੇੈ ! ਇਹਨਾੱਂ ਦੀ ਦੁੂਜੀ ਗੱਲ ਵੀ ਸਹੀ ਲੱਗਦੀ ਅੇੈ! ਤੀਜੇ ਵਪਾਰੀ ਦੀ ਕਹੀ ਗੱਲ ਦਾ ਜਦੋਂ ਰਾਜੇ ਨੇ ਘਰ ਜਾ ਕੇ ਆਪਣੀ ਮਾਤਾ ਕੋਲੋਂ ਪੁੱਛਿਆ ! ਕਿ ਸੱਚ ਦੱਸੋ ਕਿ ਮੇਰੀ ਮਾਤਾ ਕੋਣ ਹੈ.? ਤਾਂ ਰਾਜੇ ਦੀ ਮਤਰੇਈ ਮਾਂ ਨੇ ਡਰਦਿਆ -੨ ਦੱਸਿਆ ਕਿ ਪੁੱਤ ਮੇੈ ਤੇਰੀ ਅਸਲੀ ਮਾਂ ਮੈਂ ਨਹੀਂ ! ਤੇਰੀ ਮਾਂ ਤਾਂ ਬਚਪਨ ਵਿੱਚ ਮਰ ਗਈ ਸੀ! ਬੱਸ ਏਨੀ ਗੱਲ ਸੁਣ ਕੇ ਰਾਜਾ ਵੀ ਦੰਗ ਰਹਿ ਗਿਆ ! ਸੋਚਣ ਲੱਗਿਆ ਕਿ ਸਾਰੀਆਂ ਗੱਲਾਂ ਸਹੀ ਹੋ ਰਹੀਆਂ ਨੇ ਪਰੰਤੂ ਅਜਿਹੇ ਪਾਰਖੁੂ ਬੰਦੇ ਪਹਿਲਾਂ ਕਦੇ ਨਹੀਂ ਮਿਲੇ ਕਿਉਂ ਨਾਂ ਇਹਨਾਂ ਤਿੰਨਾਂ ਨੁੂੰ ਦਰਬਾਰ ਵਿੱਚ ਰੱਖ ਲਿਆ ਜਾਵੇ !
    ਅਗਲੇ ਦਿਨ ਜੇਲ੍ਹ ਵਿੱਚ ਬੰਦ ਕੀਤੇ ਤਿੰਨੇ ਵਪਾਰੀਆਂ ਨੁੂੰ ਬੁਲਾ ਕੇ ਰਾਜੇ ਨੇ ਕਿਹਾ ਕਿ ਮੈਂ ਸਾਰੀ ਪੜਤਾਲ ਕਰ ਲਈ ਹੈ !ਤੁਸੀਂ ਬਿਲਕੁਲ ਨਿਰਦੋਸ਼ ਹੋ ਅਤੇ ਮੇੈ ਤੁਹਾਡਾ ਮਾਣ ਕਰਦਾ ਹਾਂ ! ਰਾਜੇ ਨੇ ਉਹਨਾਂ ਤਿੰਨੇ ਵਪਾਰੀਆਂ ਨੁੂੰ ਕਿਹਾ ਕਿ ਮੈਂ ਤੁਹਾਨੂੰ ਅਪਣੇ ਰਾਜ ਅੰਦਰ ਮੰਤਰੀ ਦੇ ਅਹੁਦੇ ਉੱਪਰ ਰੱਖਦਾ ਹਾਂ !ਤੁਹਾਡੇ ਵਰਗੇ ਪਾਰਖੁੂ ਤੇ ਦਿਮਾਗ਼ ਰੱਖਣ ਵਾਲੇ ਅੱਜ ਤੋਂ ਬਾਅਦ ਤੁਸੀਂ ਮੇਰੇ ਮੰਤਰੀ ਹੋਵੋਗੇ! ਇਹ ਗੱਲ ਸੁਣ ਕੇ ਤਿੰਨੇ ਵਪਾਰੀ ਖੁਸ਼ ਹੋ ਗਏ!
    ਸੱਤਪਾਲ ਗਰਗ ਤਪਾ ਮੰਡੀ
    ਮੋਬਾਇਲ :9417270882

    PUNJ DARYA

    Leave a Reply

    Latest Posts

    error: Content is protected !!