3.2 C
United Kingdom
Friday, March 6, 2026

More

    ਸਾਨੂੰ ਫਰਕ ਨਹੀਂ ……

    ਜੇ ਤੂੰ ਸੱਜਣਾਂ ਬਦਲ ਗਿਆ ਤੇ ਸਾਨੂੰ ਫਰਕ ਨਹੀਂ ……
    ਭਾਵੇਂ ਹੋ ਜਾ ਤੂੰ ਗੈਰਾਂ ਦਾ ਸਾਨੂੰ ਹਰਖ ਨਹੀਂ
    ……।

    ਜਿੰਨੇ ਮਰਜੀ ਉੱਚੇ ਹੋ ਜਾਣ ਵੈਰੀਆ ਮਹਿਲ ਤੇਰੇ
    ਸਾਡੀ ਕੁੱਲੀ ਵੀ ਹੁਣ ਹੋਣੀ ਗਰਕ ਨਹੀਂ …..।

    ਸਾਡੇ ਵਰਗੇ ਹੋਰ ਹਜਾਰਾਂ ਉਜਾੜੇਗਾਂ
    ਤੈਨੂੰ ਚੰਗੇ ਮਾੜੇ ਦੀ ਕੋਈ ਸੱਜਣਾਂ ਪਰਖ ਨਹੀਂ ……।

    ਇਸ਼ਕ ਦੇ ਕੈਦੇ ਪੜਣੇ ਬੜੇ ਹੀ ਔਖੇ ਨੇ
    ਤੇਰੇ ਖਾਨੇ ਪੈਣ ਵਾਲੇ ਇਹ ਤਰਕ ਨਹੀਂ……।

    ਅੱਖਾਂ ਲਾ ਕੇ ਨਾਲ ਤੇਰੇ ਅਸੀਂ ਉਜੜ ਗਏ
    ਪੱਥਰ ਦਿਲ ਵਾਲਿਆ ਤੈਨੂੰ ਪੈਣਾ ਫਰਕ ਨਹੀਂ …..।

    ਤੈਨੂੰ ਦੇਖ ਕੇ ਪਹਿਲਾਂ ਕਦੇ ਉਹ ਪਾਉਂਦਾ ਸੀ
    ਹੁਣ ਜਸਬੀਰ ਦੀ ਤੋਰ ਦੇ ਵਿੱਚ ਵੀ ਮੜਕ ਨਹੀਂ …..।

    ਜਸਬੀਰ ਦੋਲੀਕੇ (ਨਿਊਜ਼ੀਲੈਂਡ)

    00642102387106

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!