5.4 C
United Kingdom
Friday, March 6, 2026

More

    ਹੋਇਆ ਚੰਦ ਦਿਨਾਂ ਦਾ..।

    ਹਰਪ੍ਰੀਤ ਸਿੰਘ ਲਲਤੋਂ

    ਦੱਸ ਕਿਹੜੇ ਜਨਮ ਦੀ ,ਸਾਨੂੰ ਸਜ਼ਾ ਤੈਂ ਦੇਤੀ,
    ਪੱਤ ਰੋਲਤੀ ਮਿੱਟੀ,ਜੱਗ ਵਿੱਚ ਕਰਾ ਤੀ ਹੇਠੀ,
    ਖੋਟਿਆਂ ਦਾ ਪੱਖ ਪੂਰਿਆ,ਸਾਥ ਛੱਡਕੇ ਖਰਿਆਂ ਦਾ,
    ਹੋਇਆ ਚੰਦ ਦਿਨਾਂ ਦਾ ਪਿਆਰ ਸੱਚਾ,
    ਝੂਠਾ ਪੈ ਗਿਆ ਵਰਿਆਂ ਦਾ।
    ਤੈਂ ਜੀਣ ਜੋਗੇ ਨੀ ਛੱਡਿਆ।

    ਸਿਰ ਝੁਕਾ ਕੇ ਤੇਰਾ ਤੁਰਦਾ ਬਾਬਲ,ਹੁਣ ਲੱਗਦਾ ਨੀ ਕਿਸੇ ਦੇ ਮੱਥੇ,
    ਲੱਖ ਕਰੀਏ ਕੋਸ਼ਿਸਾਂ ਕੇਰਾਂ ਲੱਗਿਆ ਪੱਗ ਨੂੰ ,ਧੱਬਾ ਮੁੜ ਨਾ ਲੱਥੇ।
    ਮੁਮਕਿਨ ਨਹੀਂ ਕਦੇ ਕਿਨਾਰੇ ਲੱਗਣਾ ,ਕੱਚਿਆਂ ਦੇ ਉੱਤੇ ਤਰਿਆਂ ਦਾ,
    ਹੋਇਆ ਚੰਦ ਦਿਨਾਂ………..।

    ਮਾਂ ਤੇਰੀ ਪਾਵੇ ਲਾਹਨਤਾਂ ਆਪਣੀ ਹੀ ਕੁੱਖ ਨੂੰ ,ਜਾਨ ਤੇਰੀ ਨੂੰ ਪਿੱਟੇ,
    ਕੁੱਲ ਟੱਬਰ ਦੀਆਂ ਅੱਖਾਂ ਦੇ ਵਿੱਚ ਪਾ ਗਈ ,ਘੱਟਾ ਤੂੰ ਦਿਨ ਚਿੱਟੇ,
    ਬੇਗਾਨਿਆਂ ਨਾਲ ਗਿਲਾ ਕੀ ਕਰਨਾ,ਆਪਣਿਆਂ ਹੱਥੋਂ ਹਰਿਆਂ ਦਾ,
    ਹੋਇਆ ਚੰਦ ਦਿਨਾਂ ਦਾ……।

    ਕੈਦ ਕਮਰੇ ਰਹੇ ਵੀਰ ਤੇਰਾ ,ਉਹਦੀ ਕਦੇ ਘਰ ਲੱਗਦੀ ਨੀ ਸੀ ਅੱਡੀ,
    ਆਖਰੀ ਪਲ ਤੱਕ ਨਾ ਖਹਿੜਾ ਛੱਡਦੀ ,ਮਿਲੇ ਬਦਨਾਮੀ ਜੋ ਜੈ ਵੱਢੀ,
    ਕਈ ਪੀੜੀਆਂ ਭੁਗਤਣ ਹਰਜਾਨਾ ,ਕੀਤੇ ਮਾੜੇ ਕਾਰੇ ਕਰਿਆਂ ਦਾ,
    ਹੋਇਆ ਚੰਦ ਦਿਨਾਂ………..।

    ਵਰਿਆ ਪਹਿਲਾਂ ਹੀਰ ਮਰੀ ਸੀ ਲਲਤੋਂ ,ਘਰ ਮੇਰੇ ਹੋ ਜਾਏ ਨਾ ਜ਼ਿੰਦਾ,
    ਏਸ਼ੇ ਦੁੱਖੋਂ ਡਰਿਆ ਪਿਓ ਧੀ ਨੂੰ ਵਿਹੜੇ ਆਪਣੇ, ਜ਼ਨਮ ਲੈਣ ਨੀ ਦਿੰਦਾ,
    ਲੱਸੀ ਫੂਕ ਮਾਰ ਕੇ ਪੀਂਦਾ,ਹਾਲ ਵੇਖਿਆ ਕੋਸੇ ਦੁੱਧ ਤੋਂ ਸੜਿਆਂ ਦਾ,
    ਹੋਇਆ ਚੰਦ ਦਿਨਾਂ ……….।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!