ਐ ਮੇਰੇ ਦੋਸਤ
ਮੈਂ ਜਾਣਦਾ ਹਾਂ
ਤੂੰ ਕਦਰ ਕਰਦਾ ਹੈਂ
ਉਨ੍ਹਾ ਲੋਕਾਂ ਦੀ
ਜੋ ਸ਼ਹਿਰ ਅੰਦਰ
ਲਾਉਂਦੇ ਨੇ ਕੈਂਪ
ਸਮਾਜ ਸੇਵਾ ਦਾ
ਤੇ ਮੈਂ ਜਾਣਦਾ ਹਾਂ
ਤੂੰ ਕਦਰ ਕਰਦਾ ਹੈਂ
ਉਨ੍ਹਾ ਲੋਕਾਂ ਦੀ
ਜੋ ਥਲਾਂ ਚ ਭੁਜਦੇ ਨੇ
ਹੱਦਾਂ ਤੇ ਲੜਦੇ ਨੇ
ਤੇ ਜ਼ਾਲਮ ਨੂੰ ਵੰਗਾਰਦੇ ਨੇ
ਤੇ ਮੈਂ ਜਾਣਦਾ ਹਾਂ
ਤੂੰ ਕਦਰ ਕਰਦਾ ਹੈ
ਉਨ੍ਹਾ ਲੋਕਾਂ ਦੀ
ਜੋ ਜਾਤੀ ਮਸਲਿਆਂ ਨੂੰ ਭੁੱਲ ਕੇ
ਮਿੱਟੀ ਨੂੰ ਨਤਮਸਤਕ ਕਰਦੇ ਨੇ ।
ਐ ਇਨਸਾਨ!
ਉਠ ਲਾਜ ਰੱਖ ਆਪਣੇ ਵਤਨ ਦੀ
ਰਾਹਾਂ ਤੇ ਬਣੇ ਮੁਕਾਮਾਂ ਨੂੰ
ਚਿਰਾਂ ਤੋਂ ਲੱਗੇ ਧੱਬਿਆਂ ਨੂੰ
ਆ ਧੋ ਦੇਈਏ
ਤੇ ਰਲ ਕੇ ਲੱਭੀਏ
ਅਸਲ ਮੁਕਤੀ ਦਾ ਰਾਹ ।
ਕਵੀ ਪ੍ਸ਼ੋਤਮ ਪੱਤੋ ।