ਕੋਈ ਰਹਿ ਗਿਆ ਚਾਅ
ਤਾਂ ਉਹ ਵੀ ਲਾਹ ਲੈ
ਪਰ ਹੁਣ ਤੂੰ ਬਹਿ ਕੇ
ਗੱਲ ਮੁਕਾਅ ਲੈ
ਕਰਤਾ ਜੀਵਨ ਨਰਕੋਂ ਭੈੜਾ
ਹੁਣ ਤਾਂ ਸਾਡਾ ਛੱਡ ਦੇ ਖੈਹੜਾ
ਨਵੇਂ ਈ ਰੋਜ ਸਿਆਪੇ ਪਾਵੇਂ
ਹੁਣ ਤਾਂ ਸਾਡੇ ਗਲ੍ਹ ਨੂੰ ਆਵੇਂ
ਕਦ ਤੱਕ ਤੈਨੂੰ ਜਰੀ ਜਾਵਾਂਗੇ
ਭੁੱਖ ਤੇਹ ਨਾਲ ਮਰੀ ਜਾਵਾਂਗੇ
ਦਿਨ ਰਾਤ ਅਸੀਂ ਮਿਹਨਤ ਕਰੀਏ
ਤਾਂ ਵੀ ਢਿੱਡ ਮਸਾਂ ਈ ਭਰੀਏ
ਫੌਜੀ ਪਿਆ ਤੈਨੂੰ ਲਲਕਾਰੇ
ਲਾਹਣਤ ਸਮੇਂ ਦੀਏ ਸਰਕਾਰੇ ।
ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ
95011-27033
94174-04804