19.2 C
United Kingdom
Sunday, September 6, 2026

More

    ਇਤਿਹਾਸਕ ਗਰੂ ਅਸਥਾਨਾਂ ਨੂੰ ਸੇਨੇਟਾਈਜ਼ ਕਰਨ ਦੀ ਸੇਵਾ ਨਿਰੰਤਰ ਜਾਰੀ ਰਹੇਗੀ-ਭਾਈ ਮੱਖੂ,ਜਥੇ:ਨਿਮਾਣਾ

    ਸੇਵਾ ਦਾ ਉਪਰਾਲਾ

    ਲੁਧਿਆਣਾ,29 ਮਈ ( ਖਾਲਸਾ )
    ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸੇਵਾ ਸਕੰਲਪ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਮੇਤ ਵੱਖ ਵੱਖ ਇਤਿਹਾਸਕ ਗੁਰਦੁਆਰਿਆਂ ਨੂੰ ਪੂਰੀ ਤਰ੍ਹਾਂ ਸਨੇਟਾਇਜ਼ ਕਰਨ ਦੀ ਵਿੱਢੀ ਹੋਈ ਮੁਹਿੰਮ ਤਹਿਤ ਅਕਾਲ ਏਡ ਅਤੇ ਜਗਤਸੁੱਖ ਇੰਡਸਟਰੀਜ਼ ਲੁਧਿਆਣਾ ਦੇ ਸਾਂਝੇ ਉਦੱਮਾ ਸਦਕਾ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਭਾਈ ਹਰਪ੍ਰੀਤ ਸਿੰਘ ਮੱਖੂ ਅਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਆਪਣੇ ਸਾਥੀਆਂ ਦੇ ਪੂਰਨ ਸਹਿਯੋਗ ਦੇ ਨਾਲ ਸਿੱਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ਼੍ਰੀ ਸੁਲਤਾਨਪੁਰ ਲੋਧੀ ਵਿਖੇ ਸ਼ਸ਼ੋਭਿਤ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਸਮੁੱਚੀ ਇਮਾਰਤ ਨੂੰ ਸੇਨੇਟਾਈਜ਼ ਕਰਨ ਦੀ ਸੇਵਾ ਜੈਕਾਰਿਆਂ ਦੀ ਗੂੰਜ ਵਿਚ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਪ੍ਰੀਤ ਸਿੰਘ ਮੱਖੂ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਜਗਤਸੁੱਖ ਇੰਡਸਟਰੀਜ ਦੇ ਮਾਲਕ ਜਗਤਜੀਤ ਸਿੰਘ ਪਾਸੀ ਪਰਿਵਾਰ ਲੁਧਿਆਣਾ ਵੱਲੋਂ ਇਤਿਹਾਸਕ ਗੁਰੂ ਅਸਥਾਨਾਂ ਨੂੰ ਕਰੋਨਾ ਵਾਇਰਸ ਤੋਂ ਮੁਕਤ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਚਾਰਲੀ ਟਰਨੈਡੋ ਸੇਨੇਟਾਈਜ਼ਰ ਮਸ਼ੀਨ ਰਾਂਹੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਨਿੱਘੇ ਸਹਿਯੋਗ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਆਰੰਭ ਕੀਤੀ ਗਈ ਉਕਤ ਸੇਵਾ ਨੂੰ ਸੰਮਪੂਰਨ ਕਰਨ ਵਿਚ ਅਕਾਲ ਪੁਰਖ ਆਪ ਸਹਾਈ ਹੋਏ।ਜੱਥੇਦਾਰ ਨਿਮਾਣਾ ਨੇ ਦੱਸਿਆ ਕਿ ਸੇਵਾ ਕਾਰਜਾਂ ਦੀ ਆਰੰਭੀ ਲੜੀ ਤਹਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਸਮੁੱਚੀ ਇਮਾਰਤ, ਵੱਖ-ਵੱਖ ਸਰਾਵਾਂ, ਜੋੜੇ ਘਰਾਂ ਅਤੇ ਲੰਗਰ ਹਾਲ ਨੂੰ ਆਧੁਨਿਕ ਮਸ਼ੀਨ ਰਾਹੀਂ ਪੂਰੀ ਤਰ੍ਹਾਂ ਸੇਨੇਟਾਇਜ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਕਾਲ ਏਡ ਅਤੇ ਸ਼੍ਰੋਮਣੀ ਕਮੇਟੀ ਦੇ ਸਾਰਥਕ ਉਪਰਾਲੇ ਸਦਕਾ ਚਲ ਰਹੀ ਸੇਵਾ ਮੁਹਿੰਮ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਤੇ ਜਗਤਜੀਤ ਸਿੰਘ ਪਾਸੀ, ਤਜਿੰਦਰ ਸਿੰਘ ਰੰਧਾਵਾ,ਭਾਈ ਹਰਪਾਲ ਸਿੰਘ ਮੱਖੂ, ਮਨੇਜਰ ਜਰਨੈਲ ਸਿੰਘ,ਸਹਾਇਕ ਮਨੇਜਰ ਸਰਬਜੀਤ ਸਿੰਘ, ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!