ਸਮਾਜ ਲਈ ਚਾਨਣ ਮੁਨਾਰਾ ਬਣੇ ਅਕਾਲੀ ਆਗੂ ਹਰਭਜਨ ਸਿੰਘ ਡੰਗ- ਚੌਹਾਨ,ਮੱਕੜ
ਲੁਧਿਆਣਾ,29 ਮਈ (ਖਾਲਸਾ)
ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀ ਪ੍ਰਮੁੱਖ ਸ਼ਖਸ਼ੀਅਤ ਸ. ਹਰਭਜਨ ਸਿੰਘ ਡੰਗ ਕੌਮੀ ਪ੍ਰਧਾਨ ਸ਼ੌਮਣੀ ਅਕਾਲੀ ਦਲ ਅਤੇ ਨਗਰ ਨਿਗਮ ਲੁਧਿਆਣਾ ਦੇ ਵਿਰੋਧੀ ਧਿਰ ਦੇ ਆਗੂ ਸਮੁੱਚੇ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹਨ,ਕਿਉਂ ਕਿ ਉਨ੍ਹਾਂ ਵੱਲੋਂ ਕਰੋਨਾ ਮਹਾਮਾਰੀ ( ਕੋਵਿਡ19) ਦੌਰਾਨ ਆਪਣੇ ਇਲਾਕੇ ਦੇ ਲੋਕਾਂ ਲਈ ਕੀਤੀ ਗਈ ਨਿਸ਼ਕਾਮ ਸੇਵਾ ਆਪਣੇ ਆਪ ਵਿਚ ਇਕ ਮਿਸਾਲੀ ਕਾਰਜ ਹੈ।ਇਨ੍ਹਾਂ ਸ਼ਥਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਬਰ ਸ.ਨੂਰਜੋਤ ਸਿੰਘ ਮੱਕੜ ਨੇ ਸਾਂਝੇ ਰੂਪ ਵਿੱਚ ਸ.ਹਰਭਜਨ ਸਿੰਘ ਡੰਗ ਨੂੰ ਸੇਵਾ ਰਤਨ ਸਨਮਾਨ ਨਾਲ ਸਨਮਾਨਿਤ ਕਰਨ ਹਿੱਤ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਇਕੱਤਰ ਹੋਈਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਅਤੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਸ.ਸੁਰਿੰਦਰ ਸਿੰਘ ਚੌਹਾਨ ਤੇ ਸ.ਨੂਰਜੋਤ ਸਿੰਘ ਮੱਕੜ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ (ਕੋਵਿਡ 19) ਦੇ ਬਿਪਤਾ ਸਮੇਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋੜਵੰਦ ਵਿਅਕਤੀਆਂ ਨੂੰ ਪੱਕਿਆਂ ਹੇਇਆ ਲੰਗਰ, ਦੁੱਧ ਅਤੇ ਸੁੱਕਾ ਰਾਸ਼ਨ ਨਿਸ਼ਕਾਮ ਰੂਪ ਵਿੱਚ ਵੰਡਣ ਦੀ ਜੋ ਵੱਡੀ ਸੇਵਾ ਪਿਛਲੇ ਲੰਮੇ ਸਮੇ ਤੋ ਸ਼ੌਮਣੀ ਅਕਾਲੀ ਦਲ ਦੇ ਨਿੱਧੜਕ ਆਗੂ ਸ.ਹਰਭਜਨ ਸਿੰਘ ਡੰਗ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਕੀਤੀ ਗਈ।ਉਸ ਨਾਲ ਸ਼ੌਮਣੀ ਅਕਾਲੀ ਦਲ ਦਾ ਪਰਚੰਮ ਸੇਵਾ ਦੇ ਖੇਤਰ ਵਿੱਚ ਹੋਰ ਉੱਚਾ ਹੋਇਆ ਹੈ।ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਮੁੱਖ ਆਗੂ ਸ.ਮਹਿੰਦਰ ਸਿੰਘ ਕੰਡਾ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸ.ਦਲੀਪ ਸਿੰਘ ਖੁਰਾਣਾ, ਨਿਸਚੇ – ਇਕ – ਕਾਫਲਾ ਸੰਸਥਾ ਦੇ ਭਾਈ ਅਰਵਿੰਦਰ ਸਿੰਘ ਨੂਰ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਸ.ਡੰਗ ਵੱਲੋਂ ਬਿਨਾਂ ਕਿਸੇ ਭੇਦਭਾਵ ਤੋ ਆਪਣੇ ਇਲਾਕੇ ਅੰਦਰ ਕਰਵਾਏ ਗਏ ਵਿਕਾਸ ਕਾਰਜ ਅਤੇ ਹੁਣ ਉਨ੍ਹਾਂ ਵੱਲੋਂ ਬਿਪਤਾ ਭਰੇ ਸਮੇਂ ਦੌਰਾਨ ਕੀਤੀ ਗਈ ਸੱਚੇ ਦਿਲੋਂ ਮੁਨੱਖਤਾ ਦੀ ਸੇਵਾ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਆਪਣਾ ਸਤਿਕਾਰ ਅਰਪਿਤ ਕਰਦੇ ਹਨ।ਜਿਸ ਦੇ ਮੱਦੇਨਜ਼ਰ ਅੱਜ ਅਸੀਂ ਸ਼ੌਮਣੀ ਅਕਾਲੀ ਦਲ ਦੇ ਸਤਿਕਾਰਤ ਆਗੂ ਸ.ਹਰਭਜਨ ਸਿੰਘ ਡੰਗ ਵੱਲੋਂ ਕੀਤੀਆਂ ਗਈਆਂ ਸੇਵਾ ਭਾਵਨਾ ਵਾਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਨ ਵਿਚ ਫ਼ਖਰ ਮਹਿਸੂਸ ਕਰਦੇ ਹਾਂ।ਇਸ ਦੌਰਾਨ ਸ਼ੌਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ,ਯੂਥ ਅਕਾਲੀ ਆਗੂ ਸ. ਨੂਰਜੋਤ ਸਿੰਘ ਮੱਕੜ ਸਮੇਤ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਜੈਕਾਰਿਆਂ ਦੀ ਗੂਂਜ ਵਿਚ ਸ.ਹਰਭਜਨ ਸਿੰਘ ਡੰਗ ਨੂੰ ਸਿਰਪਾਉ ਭੇਟ ਕਰਕੇ ਸੇਵ ਰਤਨ ਸਨਮਾਨ ਨਾਲਨਿਵਾਜਿਆ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲਸ. ਇੰਦਰਜੀਤ ਸਿੰਘ ਗੋਲਾ,ਹਰਪ੍ਰੀਤ ਸਿੰਘ ਡੰਗ,, ਪੱਪੂ ਡੰਗ, ਕੰਵਲਜੀਤ ਸਿੰਘ ਬਹਿਲ, ਅਜੀਤ ਸਿੰਘ ਛਾਬੜਾ, ਭੁਪਿੰਦਰ ਸਿੰਘ ਆਦਿ ਹਾਜਰ ਸਨ।