10.2 C
United Kingdom
Monday, May 20, 2024

More

    ਨਿੱਕੀ ਕਹਾਣੀ- “ਸੇਵਾ”

    ਹਰਪਾਲ ਧੂੜਕੋਟ (ਫ਼ਿਲਮ ਕਲਾਕਾਰ)

    9855962330

    ਟਰੱਕ ਸੰਗਤ ਨਾਲ ਨੱਕੋ ਨੱਕ ਭਰਿਆ ਪਿਆ ਸੀ। ਸਾਰੀ ਸੰਗਤ ਕਾਹਲੀ ਸੀ ਬਾਬਿਆਂ ਦੇ ਦਰਸ਼ਣ ਕਰਨ ਨੂੰ। ਡੇਰੇ ਜਾ ਕੇ ਸੇਵਾ ਕਰਨ ਵਾਸਤੇ।

    – “ਕਿਉ ਭਾਈ, ਹੁਣ ਤੁਰਦੇ ਕਿਉ ਨੀ?”, ਦਰਸਨ ਉਚੀ ਹੇਕ ‘ਚ ਬੋਲਿਆ।

    – “ਉਏ ਚਲਦੇ ਆਂ, ਹਾਲੇ ਸਰਬਜੀਤ ਨੀ ਆਇਆ ਯਾਰ। ਉਹੀ ਮੁੱਖ ਬੰਦਾ ਹਰ ਵਾਰ ਲੇਟ ਕਰਾਉਦਾ।”

    ਵਿੱਚੋ ਟੋਕ ਕੇ ਜੈਲਾ ਬੋਲ ਪਿਆ, ” ਲੈ ਔਹ ਆਉਦਾ ਸਰਬਜੀਤ।”

    ਸਰਬਜੀਤ ਭੱਜ ਕੇ ਟਰੱਕ ਚੜਿਆ, “ਕੀ ਗੱਲ ਐਨਾ ਲੇਟ?” ਜੈਲਾ ਗੁਸੇ ਚ ਬੋਲਿਆ।

    -“ਕੀ ਦੱਸਾਂ ਯਾਰ ਤੁਰਨ ਲੱਗਿਆ ਸੀ, ਬੁੜੇ ਬੁੜੀ ਦਾ ਉਹੀ ਸਿਆਪਾ। ਦੁਆਈ ਹੈਨੀ, ਚੱਪਲਾਂ ਟੁੱਟ ਗਈਆਂ, ਮੈ ਕੀ ਕਰਾਂ ਯਾਰ? ਨਿੱਤ ਦੇ ਸਿਆਪੇ ਨੂੰ ਮੇਰੇ ਕੋਲ ਤਾਂ ਹਜਾਰ ਰੁਪਈਆ ਮਸਾਂ ਬਣਿਆ ਬਾਬਿਆਂ ਦੀ ਸੇਵਾ ਜੋਗਾ।”

    PUNJ DARYA

    Leave a Reply

    Latest Posts

    error: Content is protected !!