4.2 C
United Kingdom
Saturday, March 7, 2026

More

    ਨੌਜਵਾਨ ਦੀ ਸੋਚ

    ਮੈਂ ਛੋਟਾ ਹਾਂ ਹਾਲੇ
    ਬੇਸ਼ੱਕ ਕੱਦ ਪੱਖੋਂ ਨਹੀਂ,
    ਪਰ ਵੱਡਾ ਜਰੂਰ
    ਹੋਵਾਂਗਾ ਸੋਚ ਪੱਖੋਂ
    ਤੇ ਰੁਤਬੇ ਪੱਖੋਂ।

    ਮੈਨੂੰ ਤੁਰਨਾ ਨਹੀਂ ਆਇਆ
    ਬੇਸ਼ੱਕ ਪੁਲਾਂਘਾਂ ਪੁੱਟ ਲੈਂਦਾ ਹਾਂ
    ਪਰ ਕਦਮ ਟਿਕਾਉਣੇ ਸਿੱਖ
    ਜਾਵਾਂਗਾ ਦੁਨੀਆਂ ਦੀ
    ਤਿਲਕਣਬਾਜੀ ਵਿੱਚ।

    ਮੈਂ ਅਸਮਾਨ ਨੂੰ ਛੂਹਣਾ ਹੈ
    ਬੇਸ਼ੱਕ ਹਾਲੇ ਉਡਾਣ ਭਰ ਰਿਹਾ ਹਾਂ
    ਪਰ ਆਪਣੀ ਮਿਹਨਤ ਦੇ
    ਖੰਬਾਂ ਉੱਤੇ ਭਰੋਸਾ ਹੈ ਜੋ
    ਡਿੱਗਣ ਨਹੀਂ ਦੇਣਗੇ।

    ਮੈਂ ਭੀੜਾਂ ਚੋਂ ਨਿਕਲਣਾ ਹੈ
    ਬੇਸ਼ੱਕ ਔਖਾ ਜਰੂਰ ਹੈ
    ਪਰ ਆਪ ਅੱਗੇ ਨਿਕਲਣ ਲਈ
    ਕਿਸੇ ਨੂੰ ਦੱਬਾਂ ਕੁਚਲਾਂਗਾ
    ਨਹੀਂ।

    ਕੁਲਵਿੰਦਰ ਸੰਧੂ
    ਪਿੰਡ ਸ਼ੇਰਾਂ ਵਾਲਾ
    ਤਹਿਸੀਲ ਮਲੋਟ
    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ

    9417229203

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!