12.5 C
United Kingdom
Saturday, June 6, 2026

More

    ਅਣਗੌਲੇ ਮੁੱਦੇ


    ਅਮਰਜੀਤ ਸਿੰਘ ਫੌੌਜੀ
    ਇਹ ਸਭ ਦੇ ਨੇ ਸਾਂਝੇ ਹੁੰਦੇ
    ਛੱਪੜ ਥੜ੍ਹੇ ਤੇ ਪਿੰਡ ਦੀਆਂ ਸੱਥਾਂ
    ਜੋ ਇਹਨਾਂ ਤੇ ਕਾਬਜ ਹੋਜੇ
    ਰੁਲ ਜਾਂਦਾ ਏ ਉਹ ਵਿੱਚ ਕੱਖਾਂ!

    ਜਨਤਕ ਰਾਹ ਖਾਲ ਤੇ ਪਹੀਆਂ
    ਸ਼ਾਮਲਾਟ ਵੀ ਰੋਕੀ ਕਈਆਂ
    ਲੈਣੇ ਦੇ ਸੀ ਦੇਣੇ ਪੈ ਗਏ
    ਫੜੇ ਦੇਖੇ ਮੈਂ ਸਿਰ ਵਿੱਚ ਹੱਥਾਂ!

    ਪਿਪਲ ਬੋਹੜ ਤੂਤ ਟਾਹਲੀਆਂ
    ਕਿੱਕਰਾਂ ਨਿੰਮਾਂ ਡੇਕ ਬਰੋਟੇ
    ਚੋਰੀ ਜੋ ਰੁੱਖਾਂ ਨੂੰ ਵੱਢਦੇ
    ਰੁਲਦੇ ਫਿਰਦੇ ਦੇਖੇ ਲੱਖਾਂ!

    ਆਓ ਸਾਰੇ ਹਾਮੀ ਭਰੀਏ
    ਇਨ੍ਹਾਂ ਦੀ ਹੁਣ ਰਾਖੀ ਕਰੀਏ
    ਖੂਹ ਟੋਭੇ ਤੇ ਚਰਾਂਦ ਬਚਾਕੇ
    ਹੁਣ ਤੋਂ ਚਲੀਏ ਵੱਖਰੇ
    ਪੱਥਾਂ!

    ਫੌਜੀਆ ਤੂੰ ਵੀ ਬਣਜਾ ਸਿਆਣਾਂ
    ਨਾਲ ਨੀਂ ਕੁੱਝ ਵੀ ਲੈ ਕੇ ਜਾਣਾਂ
    ਹੱਕ ਪਰਾਇਆ ਖਾਣੋ ਹਟਜਾ
    ਮਾੜਾ ਹੁੰਦੈ ਤੈਨੂੰ ਦੱਸਾਂ।


    ਅਮਰਜੀਤ ਸਿੰਘ ਫੌਜੀ
    ਪਿੰਡ ਦੀਨਾ ਸਾਹਿਬ
    ਜਿਲ੍ਹਾ ਮੋਗਾ ਪੰਜਾਬ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!