7.9 C
United Kingdom
Saturday, March 7, 2026

More

    ਸਬਰ/ ਕਾਵਿ

    ਮਨਦੀਪ ਕੌਰ ਭੰਮਰਾ

    ਪਰਤਾਂਗਾ ਮੈਂ ਮੁੜ ਬਹਾਰ ਸੰਗ ਆਵਾਂਗਾ
    ਜ਼ਿੰਦਗੀ ਤੇਰੀ ਦੇ ਹਰ ਪਹਿਲੂ ਤੇ ਛਾਵਾਂਗਾ
    ਗੁਣਗੁਣਾਂਵਾਂਗਾ ਰਾਗ ਆਪ ਮੈਂ ਝੂੰਮਾਂਗਾ
    ਪਰਤਣਗੇ ਦਿਨ ਤੇਰੇ ਤੇ ਮੈਂ ਪਰਤਾਂਵਾਂਗਾ

    ਉਡੀਕ ਰੱਖੀਂ ਮੇਰੀ ਸਿਦਕ ਕਾਇਮ ਰੱਖੀਂ
    ਬਹਾਰ ਬਣ ਮੈਂ ਜ਼ਿੰਦਗੀ ‘ਚ ਛਾ ਜਾਵਾਂਗਾ
    ਬਿਰਹਾ ਨਾਂ ਗਾਵੀਂ ਮੇਰੀ ਯਾਦ ਦਾ ਤੂੰ ਕਦੇ
    ਕਰੇਂਗੀ ਯਾਦ ਜਦ ਕੋਲ਼ ਮੈਂ ਖੜ੍ਹਾ ਹੋਵਾਂਗਾ

    ਸੁੰਨਿਆਂ ਰਾਹਾਂ ‘ਚ ਜਦ ਵੀ ਆਵਾਜ਼ ਗੂੰਜੇ
    ਸੁਰਤ ਸੰਗ ਸੁਣੀਂ ਤੂੰ ਉਦੋਂ ਮੈਂ ਹੀ ਗਾਵਾਂਗਾ
    ਪਰਖਾਂ ਦੀਆਂ ਘੜ੍ਹੀਆਂ ਦੀ ਕੀ ਹੈ ਮਜਾਲ
    ਪਾਸ ਹੋ ਜਾਵਾਂਗਾ ਜਦ ਵੀ ਮੈਂ ਚਾਹਵਾਂਗਾ

    ਉਮਰਾਂ ਦੀ ਬੱਤੀ ‘ਚ ਹਯਾਤੀ ਬਾਲ਼ ਦੇਵਾਂ
    ਚਾਨਣ ਦੀ ਲਾਟ ਬਣ ਮੈਂ ਜਗਮਗਾਂਵਾਂਗਾ
    ਹਸਰਤ ਤੇਰੀ ਸਾਰੀ ਹੁਣ ਪੂਰੀ ਮੈਂ ਕਰਾਂਗਾ
    ਸੁਹਾਣੀ ਦੁਨੀਆਂ ਮੈਂ ਤੇਰੇ ਸੰਗ ਵਸਾਂਵਾਂਗਾ

    ਦੀਦਾਰ ਤੇਰੇ ਵਾਸਤੇ ਬੜਾ ਬੇਤਾਬ ਹੋਵਾਂਗਾ
    ਆਵੇਗੀ ਜਦ ਸਾਡੇ ਵਿਹੜੇ ਸੁਹਾਣੀ ਮਹਿਕ
    ਪਹਿਲੂ ਵਿੱਚ ਬੈਠ ਮੈਂ ਬੜਾ ਮਾਣ ਸਮਝਾਂਗਾ
    ਰੀਝਾਂ ਦੇ ਮੋਤੀ ਪਰੋਕੇ ਮੈਂ ਮਾਲ਼ਾ ਬਣਾਂਵਾਂਗਾ

    ਸਿਤਾਰੇ ਸਭ ਭਾਵਾਂ ਵਾਲ਼ੇ ਮੱਥੇ ਜੜ ਦੇਵਾਂਗਾ
    ਤੇਰੀ ਸੁੱਚੀ ਜਹੀ ਰੂਹ ਦੇ ਸਦਕੇ ਉਤਾਂਰਾਂਗਾ
    ਨਾਮ ਤੇਰਾ ਲੈ ਕੇ ਸੱਚੇ ਰੱਬ ਨੂੰ ਧਿਆਲਾਂਗਾ
    ਪਿਆਰ ਦੀ ਖੁਸ਼ਬੂ ਵਿਹੜੇ ਚ ਖਿੜਾਂਵਾਂਗਾ

    ਹਯਾਤੀ ਭਰ ਸਾਧਨਾ ਵਿੱਚ ਲੀਨ ਰਹਾਂਗਾ
    ਹਯਾਤ ਨੂੰ ਬੱਸ ਹੁਣ ਤੇਰੇ ਹੀ ਲੇਖੇ ਲਾਂਵਾਂਗਾ
    ਆਜ਼ਾਬ ਹੋਈ ਜ਼ਿੰਦਗੀ ਮੁੜ ਤੋਂ ਸਵਾਰਾਂਗਾ
    ਸਬਰ ਤੇਰੇ ਤੋੰ ਆਪਣਾ ਕੁੱਝ ਵੀ ਵਾਰਾਂਗਾ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!