18.1 C
United Kingdom
Friday, June 19, 2026

More

    ਸਲਾਮ

    ਰਜਨੀ ਵਾਲੀਆ ਕਪੂਰਥਲਾ
    ਜੇਠ ਹਾੜ ਦੀਆਂ ਧੁੱਪਾਂ ਨੂੰ,
    ਸਲਾਮ ਹੈ,
    ਸਲਾਮ ਹੈ।
    ਕੁਝ ਮੋਈਆਂ ਹੋਈਆਂ ਚੁੱਪਾਂ ਨੂੰ,
    ਸਲਾਮ ਹੈ,
    ਸਲਾਮ ਹੈ ।

    ਤੇਰੇ ਜਜ਼ਬਾਤਾਂ ਤੇ ਪਿਆਰ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੇ ਵੱਲੋਂ ਕੀਤੇ ਗਏ ਇਤਬਾਰ ਨੂੰ,
    ਸਲਾਮ ਹੈ,
    ਸਲਾਮ ਹੈ।

    ਤੇਰੀ ਦੂਰੀ ਨੂੰ ਤੇਰੀ ਘੂਰੀ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੇ ਬੇਲੇ ਨੂੰ ਤੇਰੀ ਚੂਰੀ ਨੂੰ,
    ਸਲਾਮ ਹੈ,
    ਸਲਾਮ ਹੈ।

    ਤੇਰੀ ਸ਼ਿੱਦਤ ਨੂੰ ਤੇਰੇ ਹਾਸੇ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੇ ਹੌਂਸਲੇ ਤੇਰੇ ਦਿਲਾਸੇ ਨੂੰ।
    ਸਲਾਮ ਹੈ,
    ਸਲਾਮ ਹੈ।

    ਤੇਰੇ ਘਰ ਵਿੱਚ ਲੱਗੀ ਬੇਰੀ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੀ ਸਾਡੇ ਘਰ ਪਾਈ ਫੇਰੀ ਨੂੰ,
    ਸਲਾਮ ਹੈ,
    ਸਲਾਮ ਹੈ।

    ਤੇਰੀ ਨਜ਼ਰ ਦੇ ਮਹਿਖਾਨੇਂ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੇ ਹੋਏ ਇੱਕ ਦੀਵਾਨੇਂ ਨੂੰ,
    ਸਲਾਮ ਹੈ ,
    ਸਲਾਮ ਹੈ।

    ਤੇਰੀ ਸੋਚ ਨੂੰ ਤੇਰੀ ਸਮਝ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੀ ਇਕੱਲੀ,ਇਕੱਲੀ ਰਮਜ਼ ਨੂੰ,
    ਸਲਾਮ ਹੈ,
    ਸਲਾਮ ਹੈ।

    ਓ ਤੇਰੇ ਘਰ ਦੀ ਦੀਵਾਰ ਨੂੰ,
    ਸਲਾਮ ਹੈ ,
    ਸਲਾਮ ਹੈ।
    ਤੇਰੇ ਬਾਗ ਨੂੰ ਪਰਿਵਾਰ ਨੂੰ,
    ਸਲਾਮ ਹੈ,
    ਸਲਾਮ ਹੈ।

    ਤੇਰੇ ਵਾਅਦੇ ਨੂੰ ਤੇਰੇ ਲਾਰੇ ਨੂੰ,
    ਸਲਾਮ ਹੈ,
    ਸਲਾਮ ਹੈ।
    ਤੇਰੇ ਲੁਕ ਲੁਕ ਕਰੇ ਦੀਦਾਰੇ ਨੂੰ,
    ਸਲਾਮ ਹੈ,
    ਸਲਾਮ ਹੈ।

    ਰਜਨੀ ਆਸ ਨੂੰ ਉਮੀਦ ਨੂੰ,
    ਸਲਾਮ ਹੈ,
    ਸਲਾਮ ਹੈ।
    ਓਦੀ ਰੱਬੀ ਰੂਹ ਦੀ ਦੀਦ ਨੂੰ,
    ਸਲਾਮ ਹੈ,
    ਸਲਾਮ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!