ਦੁੱਖਭੰਜਨ ਸਿੰਘ ਰੰਧਾਵਾ
0351920035369
ਮੈਨੂੰ ਸ਼ਹਿਰ ਮੇਰੇ ਦੀ ਸੌਂ ਲੱਗੇ,
ਮੈਂ ਝੂਠ ਰਤਾ ਵੀ ਬੋਲਾਂ ਨਾ।
ਮੇਰਾ ਲੂੰ ਲੂੰ ਚਾਹੇ ਲੁਸ ਜਾਵੇ,
ਫਿਰ ਵੀ ਕਦੇ ਮੈਂ ਡੋਲਾਂ ਨਾ।
ਮੈਨੂੰ ਸ਼ਹਿਰ ਮੇਰੇ ਦੀ ਸੌਂ ਲੱਗੇ
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਮੈਂ ਅੱਖ ਪੂੰਜੀ ਏ ਨੂਰਾਂ ਦੀ।
ਜੀਹਦੇ ਹੱਕ ਮਰਦੇ ਹਾਕਮ ਹੱਥੋਂ,
ਮੈਂ ਤਾਂ ਗੱਲ ਕਰਨੀ ਮਜਦੂਰਾਂ ਦੀ।
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਮੈਨੂੰ ਆਉਂਦੀ ਨਹੀਂ ਏ,ਬੀ,ਸੀ।
ਮਸਲਾ ਰੋਟੀ ਦਾ ਸੁਲਝਿਆ ਨਈਂ,
ਅਸਾਂ ਲੈਣਾ ਇਸ਼ਕੇ ਕੋਲੋਂ ਕੀ।
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਬਿਜਲੀ ਦੀਆਂ ਨੰਗੀਆਂ ਤਾਰਾਂ ਨੇਂ।
ਦੁਪੱਟੇ ਰੋਲੇ ਪੱਗਾਂ ਲਾਹੀਆਂ,
ਮਜਦੂਰ ਦੀਆਂ ਸਰਕਾਰਾਂ ਨੇਂ।
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਰੁੱਖਾਂ ਤੋਂ ਪੱਤੇ ਟੁੱਟਦੇ ਨੇਂ।
ਤਦ ਦੁਨੀਆਂ ਖੜ ਖੜ ਤੱਕਦੀ ਏ,
ਜਦ ਮਜਦੂਰ ਹਾਕਮ ਨੂੰ ਕੁੱਟਦੇ ਨੇਂ।
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਟੁੱਟੇ ਅੰਬਰਾਂ ਤੋਂ ਤਾਰੇ ਨੇਂ।
ਹਾਕਮ ਦੇ ਮਹਿਲੀਂ ਬਾਲ ਖੇਡਣ,
ਗਰੀਬਾਂ ਦੇ ਕੁੱਲੀ ਚ ਗੁਜ਼ਾਰੇ ਨੇਂ।
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਜੇ ਅੰਬੀਆਂ ਨੂੰ ਪੈਦਾ ਬੂਰ ਨਹੀਂ।
ਹਾਕਮ ਸ਼ਾਨਾਂ ਨਾਲ ਰਹਿੰਦਾ ਨਾ,
ਦੁੱਖਭੰਜਨਾਂ
ਜੇਕਰ ਹੁੰਦਾ ਮਜਦੂਰ ਨਹੀਂ ।
ਮੈਨੂੰ ਸ਼ਹਿਰ ਮੇਰੇ ਦੀ ਸੌਂਹ ਲੱਗੇ,
ਮੈਂ ਝੂਠ ਰਤਾ ਵੀ ਬੋਲਾਂ ਨਾ।