18.1 C
United Kingdom
Sunday, September 6, 2026

More

    ਐਂਟੀ ਕੁਰੱਪਸ਼ਨ ਆਰਗੇਨਾਈਜੇਸ਼ਨ ਵੱਲੋਂ ਵੱਖ ਵੱਖ ਸਖਸ਼ੀਅਤਾਂ ਦਾ ਸਨਮਾਨ

    ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ)

    ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅੱਜ ਸਿਹਤ ਕਰਮਚਾਰੀ, ਪੰਜਾਬ ਪੁਲਿਸ ਤੇ ਸਫਾਈ ਕਰਮਚਾਰੀ ਤਨ ਮਨ ਦੇ ਨਾਲ ਲੋਕ ਸੇਵਾਵਾਂ ਵਿੱਚ ਦਿਨ ਰਾਤ ਇਕ ਕਰਕੇ ਆਪਣੇ ਬਾਲ ਪਰਿਵਾਰ ਆਪਣੀ ਪ੍ਰਵਾਹ ਨਾ ਕਰਦੇ ਹੋਏ ਲੱਗੇ ਹਨ ਤਾਂ ਕਿ ਸਾਡੀ ਕਿਸੇ ਵੀ ਪ੍ਰਕਾਰ ਦੀ ਢਿੱਲ ਨਾਲ ਜਨਤਾ ਦਾ ਨੁਕਸਾਨ ਨਾਂ ਹੋਵੇ। ਇਹੋ ਜਿਹੇ ਭਿਆਨਕ ਦੌਰ ਵਿੱਚ ਸਮਾਜਸੇਵੀ ਸੰਸਥਾਵਾਂ ਵੱਲੋਂ ਸਮੇਂ ਸਮੇਂ ਇਹਨਾ ਲੋਕਾਂ ਦੀ ਹੌਸਲਾ ਅਫਜਾਈ ਕਰਨਾ ਨੈਤਿਕ ਫਰਜ ਬਣ ਜਾਂਦਾ ਹੈ। ਜੋ ਵੀ ਜਨਤਾ ਭਲਾਈ ਹਿੱਤ ਆਪਣਾ ਫਰਜ ਪਹਿਚਾਣਦੇ ਹਨ, ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ।

    ਅੱਜ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਗੁਰਪ੍ਰੀਤ ਸੱਚਦੇਵਾ (ਚੇਅਰਮੈਨ ਐਂਟੀ ਕੁਰੱਪਸਨ ਅੋਰਗੇਨਾਈਜੇਸਨ ਪੰਜਾਬ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸ਼ੋਕ ਪੁਰੀ ਹਲਕਾ ਇੰਨਚਾਰਜ ਐਟੀਕੁਰੱਪਸਨ ਨਿ. ਸਿ. ਵਾਲਾ ਤੇ ਪੂਰੀ ਟੀਮ ਵੱਲੋਂ ਸਰਕਾਰੀ ਹਸਪਤਾਲ ਨਿ ਸਿ ਵਾਲਾ ਦੇ ਡਾਕਟਰ ਉਪਵਨ ਜੀ ਤੇ ਮੈਡੀਕਲ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਨਾਲ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਪਲਵਿੰਦਰ ਸਿੰਘ ਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਅਸ਼ੋਕ ਪੁਰੀ ਤੋਂ ਇਲਾਵਾ ਜਗਸੀਰ ਸਿੰਘ ਸੈਦੋਕੇ, ਤੁਲਸੀ ਰਾਮ ਗੋਗੀ, ਹਰਬੰਸ ਸਿੰਘ, ਸੰਦੀਪ ਪੁਰੀ, ਮੋਹਿਤ ਮੰਗਲਾਂ, ਸਤਪਲ ਕਾਲੜਾ, ਜਗਦੀਪ ਸਿੰਘ, ਜਸਪਾਲ ਬਾਂਸਲ, ਬੂਟਾ ਸਿੰਘ, ਚੇਤਨ ਗਰਗ, ਸੁਰੇਸ ਜੈਨ, ਸਤਬੀਰ ਸਿੰਘ ਰਣਸੀਹ ਕੇ, ਆਤਮਾ ਸਿੰਘ ਆਦਿ ਹਾਜਿਰ ਸਨ। ਇਸ ਸਮੇਂ ਰਾਜਿੰਦਰ ਖੋਟੇ ਤੇ ਜਗਵੀਰ ਆਜ਼ਾਦ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!