ਸਿਡਨੀ
ਰੁਪਰਟ ਮਰਡੌਕ ਦੇ ਆਸਟਰੇਲਿਆਈ ਮੀਡੀਆ ਸਮੂਹ ‘ਨਿਊਜ਼ ਕਾਰਪ’ ਨੇ ਅੱਜ ਕਿਹਾ ਕਿ ਉਹ ਕਰੀਬ 60 ਖੇਤਰੀ ਅਖ਼ਬਾਰਾਂ ਦੀ ਛਪਾਈ ਬੰਦ ਕਰ ਰਿਹਾ ਹੈ ਕਿਉਂਕਿ ਪਹਿਲਾਂ ਹੀ ਮੁਸ਼ਕਲ ਦੇ ਦੌਰ ’ਚ ਚੱਲ ਰਹੀਆਂ ਅਖ਼ਬਾਰਾਂ ਨੂੰ ਕੋਵਿਡ-19 ਕਾਰਨ ਹੋਈ ਇਸ਼ਤਿਹਾਰਾਂ ਦੀ ਘਾਟ ਨੇ ਵੱਡਾ ਝਟਕਾ ਦਿੱਤਾ ਹੈ। ਅਖ਼ਬਾਰ ਕੰਪਨੀ ਨੇ ਕਿਹਾ ਕਿ ਉਹ ਨਿਊ ਸਾਊਥ ਵੇਲਜ਼, ਵਿਕਟੋਰੀਆ, ਕੁਈਨਜ਼ਲੈਂਡ ਤੇ ਦੱਖਣੀ ਆਸਟਰੇਲੀਆ ’ਚ ਅਖ਼ਬਾਰਾਂ ਦੀ ਛਪਾਈ ਬੰਦ ਕਰਕੇ ਹੁਣ ਉਨ੍ਹਾਂ ਨੂੰ ਆਨਲਾਈਨ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਇਸ਼ਤਿਹਾਰ ਬਹੁਤ ਘੱਟ ਗਿਆ ਹੈ।
-ਏਐੱਫਪੀ