ਉਲੰਪਿਕ ਖੇਡਾਂ ‘ਤੇ ਵੀ ਕੋਰੋਨਾਵਾਇਰਸ ਦੀ ਤਲਵਾਰ ਵਾਰ ਕਰ ਗਈ ਹੈ। ਹੁਣ “ਉਲੰਪਿਕ ਖੇਡਾਂ-2020″ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਕਰਵਾਈਆਂ ਜਾਣਗੀਆਂ। ਟੋਕੀਓ ਓਲੰਪਿਕ-2020 ਦੇ ਮੁਖੀ ਯੋਸ਼ਿਰੋ ਮੋਰੀ ਨੇ ਕਾਹਲੀ ਨਾਲ ਬੁਲਾਈ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ”ਹੁਣ ਓਲੰਪਿਕ ਖੇਡਾਂ 23 ਜੁਲਾਈ ਤੋਂ ਅੱਠ ਅਗਸਤ 2021 ਤੱਕ ਹੋਣਗੀਆਂ, ਜਦੋਂਕਿ ਪੈਰਾਲੰਪਿਕ ਖੇਡਾਂ 24 ਅਗਸਤ ਤੋਂ ਪੰਜ ਸਤੰਬਰ ਤੱਕ ਚੱਲਣਗੀਆਂ।” ਉਸ ਨੇ ਕਿਹਾ ਕਿ ਇਹ ਫ਼ੈਸਲਾ ਆਈਓਸੀ ਨਾਲ ਐਮਰਜੈਂਸੀ ਬੁਲਾਈ ਗਈ ਟੈਲੀਕਾਨਰਫੰਸ ਵਿੱਚ ਲਿਆ ਗਿਆ।