2.1 C
United Kingdom
Saturday, March 7, 2026

More

    ਆਪਣਿਆਂ ਵਿੱਚ ਜਾ ਕੇ

    ਰਜਨੀ ਵਾਲੀਆ ਕਪੂਰਥਲਾ
    ਆਪਣਿਆਂ ਵਿੱਚ ਜਾ ਕੇ ਸੌਵੀਂ।
    ਹੁਣ ਰੋਟੀ ਮਨਾ ਤੂੰ ਖਾ ਕੇ ਸੌਵੀਂ।

    ਮਿਹਨਤ ਕਰਕੇ ਖਾਣੀਂ ਸਿੱਖ ਜਾ,
    ਤੂੰ ਖੇਤ ਵੀ ਆਪਣੇਂ ਵਾਹ ਕੇ ਸੌਵੀਂ।

    ਪਸੀਨਾਂ ਬਣਕੇ ਮਿਹਨਤ ਚੋਏ,
    ਮਿਹਨਤ ਦੇ ਮਨ ਭਾਅ ਕੇ ਸੌਵੀਂ।

    ਤੂੰ ਮਿਹਨਤ ਕਰ ਮੁਕਾਮ ਤੇ ਜਾ,
    ਸਭ ਦੀ ਨੀਂਦ ਉਡਾ ਕੇ ਸੌਵੀਂ।

    ਜੇਕਰ ਪਈ ਤੇਰੀ ਲੋੜ ਕਿਸੇ ਨੂੰ,
    ਤੂੰ ਆਪਣਾਂ ਹੱਥ ਵਧਾ ਕੇ ਸੌਵੀਂ।

    ਲੋਕਾਂ ਦੀ ਪ੍ਰਵਾਹ ਨਹੀਂ ਕਰਨੀ,
    ਆਪਣਿਆਂ ਨੂੰ ਗਲ ਲਾ ਕੇ ਸੌਵੀਂ।

    ਜਿੰਨਾ ਤੈਨੂੰ ਸਭ ਕੁਝ ਦਿਖਾਇਆ,
    ਉਹਨਾਂ ਨੂੰ ਵੀ ਕੁਝ ਦਿਖਾ ਕੇ ਸੌਵੀਂ।

    ਰਜਨੀ ਹੱਕ ਨਾ ਮਾਰੇ ਨਾ ਹੱਕ ਛੱਡੇ,
    ਜਿੰਦੇ ਮੰਜ਼ਿਲ ਨੂੰ ਮੱਥੇ ਲਾ ਕੇ ਸੌਵੀਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!