18.3 C
United Kingdom
Sunday, May 11, 2025

ਕੈਬਨਿਟ ਮੰਤਰੀ ਸੋਨੀ ਨੇ ਅਟਾਰੀ ਵਾਹਗਾ ਬਾਰਡਰ ਦੇ ਸੁੰਦਰੀਕਰਨ ਲਈ ਦਿੱਤਾ 3.50 ਲੱਖ ਰੁਪਏ ਦਾ ਚੈੱਕ

ਅੰਮ੍ਰਿਤਸਰ,(ਰਾਜਿੰਦਰ ਰਿਖੀ)

ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਅਟਾਰੀ ਵਾਹਗਾ ਬਾਰਡਰ ਦੇ ਸੁੰਦਰੀਕਰਨ ਲਈ ਨਵੀਨ ਕੁਮਾਰ ਸਹਾਇਕ ਕਮਾਂਡੈਂਟ ਬੀਐਸਫ ਨੂੰ ਪਹਿਲੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਭੇਂਟ ਕਰਦੇ ਹੋਏ

ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅਟਾਰੀ ਵਾਹਗਾ ਬਾਰਡਰ ਦੇ ਸੁੰਦਰੀਕਰਨ ਲਈ ਡੀ.ਆਈ.ਜੀ. ਬੀਐਸਐਫ ਤਰਫੋਂ ਆਏ ਨਵੀਨ ਕੁਮਾਰ ਸਹਾਇਕ ਕਮਾਂਡੈਂਟ ਬੀਐਸਫ ਨੂੰ ਪਹਿਲੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਸੋਨੀ ਨੇ ਕਿਹਾ ਕਿ ਅਟਾਰੀ ਵਾਹਗਾ ਬਾਰਡਰ ਵਿਖੇ ਹਜਾਰਾ ਦੀ ਗਿਣਤੀ ਵਿਚ ਯਾਤਰੀ ਰੀਟਰੀਟ ਸੈਰਾਮਨੀ ਵੇਖਣ ਆਉਂਦੇ ਹਨ ਅਤੇ ਉਨਾਂ ਵਲੋਂ ਅਟਾਰੀ ਵਾਹਗਾ ਬਾਰਡਰ ਦੀ ਸੁੰਦਰੀਕਰਨ ਲਈ 7 ਲੱਖ ਰੁਪਏ ਦੇਣ ਐਲਾਨ ਕੀਤਾ ਗਿਆ ਸੀ। ਉਨਾਂ ਨੇ ਕਿਹਾ ਕਿ ਉਨਾਂ ਆਪਣਾ ਵਾਅਦ ਪੂਰਾ ਕਰਦਿਆਂ ਅੱਜ ਅਟਾਰੀ ਵਾਹਗਾ ਬਾਰਡਰ ਦੇ ਸੁੰਦਰੀਕਰਨ ਲਈ ਪਹਿਲੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਬੀਐਸਐਫ ਨੂੰ ਦੇ ਦਿੱਤਾ ਹੈ ਅਤੇ ਦੂਜੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਜਲਦੀ ਹੀ ਦੇ ਦਿੱਤਾ ਜਾਵੇਗਾ। ਸੋਨੀ ਨੇ ਦੱਸਿਆ ਕਿ ਜਿਲੇ ਵਿਚ ਉਦਯੋਗਿਕ ਇਕਾਈਆਂ ਨੇ ਮੁੜ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਕੰਮ ਵਿਚ ਕਾਫ਼ੀ ਤੇਜੀ ਆਈ ਹੈ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਤੇ ਜਾਣ ਮੌਕੇ ਹਮੇਸ਼ਾ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਨੂੰ ਜਿਲੇ ਤੋਂ ਦੂਰ ਰੱਖਿਆ ਜਾ ਸਕੇ।ਇਸ ਮੌਕੇ ਵਿਕਾਸ ਸੋਨੀ ਕੌਂਸਲਰ ਅਤੇ ਧਰਮਵੀਰ ਸਰੀਨ ਵੀ ਹਾਜ਼ਰ ਸਨ।

PUNJ DARYA

LEAVE A REPLY

Please enter your comment!
Please enter your name here

Latest Posts

error: Content is protected !!
19:09