
ਬਿੱਟੂ ਮਹਿਤਪੁਰੀ
ਜਦ ਪਤੈਂ ਬੰਦਾ ਹੀ ਬੰਦੇ ਦਾ ਦਾਰੂ।
ਫੇਰ ਰੱਬਵਾਦ ਕਿਉਂ ਬੰਦੇ ‘ਤੇ ਭਾਰੂ।
ਜਦ ਬੰਦੇ ਦੀ ਕੋਈ ਜ਼਼ਾਤ ਨਹੀਂ ਹੈ,
ਫੇਰ ਜ਼ਾਤੀਵਾਦ ਕਿਉਂ ਬੰਦੇ ‘ਤੇ ਭਾਰੂ।
ਮਨੁੱਖਤਾ ਦੇ ਵਿੱਚ ਵੰਡੀਆਂ ਪਾਉਦੈਂ,
ਵੱਖਵਾਦ ਕਿਉਂ ਹੋ ਰਿਹੈ ਉਡਾਰੂ।
ਮਿੱਟੀ ਤਾਂ ਆਖ਼ਿਰ ਮਿੱਟੀ ਹੋ ਜਾਣਾ,
ਭਾਵੇਂ ਬਣ ਤੂੰ ਸੱਤ ਪੱਤਣਾਂ ਦਾ ਤਾਰੂ।
ਮਹਿਤਪੁਰੀ ਆ ਗੱਲ ਕੋਈ ਕਰੀਏ,
ਜੋ ਏਕਤਾ ਵਿੱਚ ਆ ਨਫ਼ਰਤ ਸਾੜੂ।