2.1 C
United Kingdom
Saturday, March 7, 2026

More

    ਕਾਵਿ ਰੇਖਾ ਚਿੱਤਰ- ਜਸਵੀਰ ਗੁਣਾਚੌਰੀਆ

    ਦੁੱਖਭੰਜਨ ਰੰਧਾਵਾ

    ਸੋਹਣੇ ਗੀਤਾਂ ਦਾ ਵਣਜਾਰਾ ਕਹਿੰਦੇ,
    ਜਸਵੀਰ ਗੁਣਾਚੌਰੀਆ।
    ਇਨਸਾਨ ਚੰਨ ਤੋਂ ਪਿਆਰਾ ਕਹਿੰਦੇ,
    ਜਸਵੀਰ ਗੁਣਾਚੌਰੀਆ।

    ਬਾਬਾ ਤੇਰੇ ਦਰਬਾਰ ਚ,
    ਨਿਮਾਣਾ ਹੋ ਕੇ ਜਾਂਦਾ ਏ।
    ਜੋ ਵੀ ਤੂੰ ਦੇਵੇਂ ਝੋਲੀ,
    ਭਰਕੇ ਲੈ ਆਂਦਾ ਏ।
    ਤੇਰਾ ਲਾਡਲਾ ਤੇ ਬੜਾ,
    ਹੀ ਦੁਲਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਸੋਹਣਾ ਸਰਦਾਰ ਏ,
    ਤੇ ਪੱਗ ਬੜੀ ਪੋਚਦੈ।
    ਗੀਤਾਂ ਨੂੰ ਲਿਖਣ ਲੱਗਾ,
    ਉੱਤਮ ਹੀ ਸੋਚਦੈ।
    ਦੇਂਦਾ ਗੀਤਾਂ ਵਿੱਚ,
    ਪੀਂਘ ਨੂੰ ਹੁਲਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਨਵਾਂ ਸ਼ਹਿਰ ਬੰਗਿਆਂ,
    ਦੇ ਲਾਗੇ ਪਿੰਡ ਪੈਂਦਾ ਏ।
    ਵੀਰ ਮੇਰਾ ਓਥੇ ਗੁਣਾਚੌਰ,
    ਵਿੱਚ ਰਹਿੰਦਾ ਏ।
    ਸਾਫ ਦਿਸਦਾ ਏ,
    ਪਿੰਡ ਚੋਂ ਚੁਬਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਕੰਠ ਵਿੱਚ ਸੁਰ ਤੇ ਸੋਹਣਾ,
    ਤਾਲ ਵਿੱਚ ਗਾ ਲਵੇ।
    ਮਹਿਫਲਾਂ ਚ ਬਹਿ ਕੇ,
    ਵਾਹ ਵਾਹ ਵੀ ਕਮਾ ਲਵੇ।
    ਏਨੂੰ ਸੁਣ ਕੇ ਤੇ,
    ਆ ਜਾਵੇ ਨਜ਼ਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਦੁੱਖਭੰਜਨ ਰੰਧਾਵਾ ਤੇ ਜਸਵੀਰ ਗੁਣਾਚੌਰੀਆ

    ਸਭ ਤੋਂ ਪਹਿਲਾਂ ਤੈਨੂੰ,
    ਸਰਦੂਲ ਨੇ ਗਾਇਆ ਸੀ।
    ਗੁਣ ਤੇਰੇ ਵਿੱਚ ਕਿੰਨਾਂ ਉਸਨੇ,
    ਬਹਿ ਸਮਝਾਇਆ ਸੀ।
    ਦਰਿਆਵਾਂ ਦਾ ਸ਼ਾਂਤ ਓ,
    ਕਿਨਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਦਿਲਾਵਰ ਸਿੰਘ ਰਾਏ ਦੇ ਘਰ,
    ਵਿੱਚ ਜਸ਼ਨ ਸੀ ਹੋਇਆ।
    ਜਸਵੀਰ ਦੇ ਨਾਂ ਦਾ ਫੁੱਲ,
    ਸੀ ਗਿਆ ਜਦੋਂ ਪਰੋਇਆ।
    ਹੈ ਮਾਂ ਪਿਓ ਭੈਣ ਭਰਾ,
    ਦੀ ਅੱਖ ਦਾ ਤਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਮਾਂ ਦਰਸ਼ਨ ਕੌਰ ਦੇ,
    ਹੱਥੋ ਜੂੜਾ ਕਰਵਾਉਂਦਾ ਸੀ।
    ਵੀਰ ਜੋਗਾ ਸਿੰਘ ਬਹਿਕੇ,
    ਬੜਾ ਕੁਝ ਸਮਝਾਉਂਦਾ ਸੀ।
    ਲੋਚੇ ਉਹਨਾਂ ਘੜੀਆਂ,
    ਨੂੰ ਦੁਬਾਰਾ ਕਹਿੰਦੇ ।
    ਜਸਵੀਰ ਗੁਣਾਚੌਰੀਆ

    ਸੁਖਵਿੰਦਰ ਦੇ ਸਾਥ ਨਾਲ,
    ਘਰੇ ਚੰਨ ਚੜ ਆਇਆ।
    ਰੂਹ ਵਿੱਚ ਸਾਹ ਫੂਕੇ ਗਏ ਤੇ,
    ਸੀ ਮਿਲਿਆ ਹਮ ਸਾਇਆ।
    ਗੀਤਕਾਰੀ ਵਿੱਚ ਏਨੂੰ ਜਿਉਂ,
    ਭਲਵਾਨਾਂ ਵਿੱਚ ਦਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਵਾਲੀਬਾਲ ਦੀ ਗੇਮ ਨੂੰ,
    ਖੇਡਿਆ ਸੀ ਖੂਬ ਖਿਡਾਰੀ।
    ਖੇਡਣਾ ਛੱਡਕੇ ਮਗਰੋਂ ਪਾ,
    ਲਈ ਫਨਕਾਰਾਂ ਨਾਲ ਯਾਰੀ।
    ਸਤਿਕਾਰਯੋਗ ਦੁੱਖਭੰਜਨ ਲੀ,
    ਓਦਾ ਬਣੇ ਸਹਾਰਾ ਕਹਿੰਦੇ।
    ਜਸਵੀਰ ਗੁਣਾਚੌਰੀਆ

    ਦੁੱਖਭੰਜਨ ਰੰਧਾਵਾ
    ਪੁਰਤਗਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!