7.5 C
United Kingdom
Sunday, March 8, 2026

More

    ਪੰਜਾਬ ਸਰਕਾਰ ਨੇ ਵੱਡੇ ਨਸ਼ੇ ਤਸਕਰਾਂ ਨੂੰ ਫੜ੍ਹ, ਨਸ਼ਿਆਂ ਦੀ ਚੇਨ ਤੋੜੀ – ਰਣਜੀਤ ਸਿੰਘ ਨਿੱਕੜਾ

    ਬਰਨਾਲਾ (ਲਿਆਕਤ ਅਲੀ)

    ਬਰਨਾਲਾ ਪੁਲਿਸ ਨੇ 8 ਕਿਲੋ 290 ਗ੍ਰਾਮ ਹੈਰੋਇਨ ਕਰੀਬ 40 ਕਰੋੜ ਕੀਮਤ ਦੀ ਫੜ੍ਹ ਕੇ ਵੱਡੇ ਨਸ਼ੇ ਤਸਕਰਾਂ ਨੂੰ ਨੱਥ ਪਾਈ ਅੈ। ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਐਂਟੀ ਨਾਰਕੋਟਿਕ ਸੈੱਲ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਬਰਨਾਲਾ ਪੁਲਿਸ ਦੇ ਮੁੱਖੀ ਸੰਦੀਪ ਗੋਇਲ ਅਤੇ ਸਮੂਹ ਬਰਨਾਲਾ ਪੁਲਿਸ ਟੀਮ ਅਤੇ ਸੀ ਆਈ ਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਔਰਤ ਬਲਵੀਰ ਕੌਰ ਨੂੰ ਫੜ੍ਹਕੇ ਵੱਡੀ ਕਾਰਵਾਈ ਕਰਦਿਆਂ 8 ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ 15 ਪਾਕਸਤਾਨੀ ਕਾਰਤੂਸ ਫੜੇ ਹਨ। ਜੋ ਬਹੁਤ ਸਲਾਹੁਣ ਯੋਗ ਕੰਮ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਂਟੀ ਨਾਰਕੋਟਿਕ ਸੈੱਲ ਪੰਜਾਬ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਬਲ ਮਿਲਿਆ ਹੈ । ਬਰਨਾਲਾ ਪੁਲਿਸ ਨੇ ਪਹਿਲਾਂ ਵੀ ਨਸ਼ਿਆਂ ਦੇ ਵੱਡੇ ਵਪਾਰੀ ਫੜਕੇ ਉਹਨਾਂ ਪਾਸੋਂ ਲੱਖਾਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਫੜ ਇੱਕ ਵੱਡੇ ਘਰਾਣੇ ਤੇ ਕਾਰਵਾਈ ਕੀਤੀ ਹੈ। ਇਸ ਮੌਕੇ ਐਂਟੀ ਨਾਰਕੋਟਿਕ ਸੈੱਲ ਬਰਨਾਲਾ ਦੇ ਜਿਲ੍ਹਾ ਚੇਅਰਮੈਨ ਬੰਧਨ ਤੋੜ ਸਿੰਘ ਦੀ ਵੀ ਉਹਨਾਂ ਸਲ੍ਹਿਹਤਾ ਕਰਦਿਆਂ ਕਿਹਾ ਕਿ ਬਰਨਾਲਾ ਜਿਲ੍ਹਾ ਦੀ ਪੂਰੀ ਟੀਮ ਨਸ਼ਿਆਂ ਖਿਲਾਫ਼ ਵੱਡੀ ਪੱਧਰ ਤੇ ਕੰਮ ਕਰ ਰਹੀ ਹੈ। ਅਤੇ ਇਸ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਵਾਉਣ ਵਿੱਚ ਹਿੱਸਾ ਪਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!