ਪੰਜਾਬ ਵਿੱਚ ਅੱਜ ਕੋਰੋਨਾ ਦਾ 16 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ ਅੱਜ 23 ਮਰੀਜ਼ ਠੀਕ ਹੋਏ।
ਹੁਣ ਤੱਕ ਸੂਬੇ ਵਿੱਚ 63567 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 2045 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 57899 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 3623 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। 2045 ਕੇਸਾਂ ਵਿੱਚੋਂ ਹੁਣ ਤੱਕ 1870 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 39 ਦੀ ਮੌਤ ਹੋਈ ਹੈ। ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 136 ਕੇਸ ਐਕਟਿਵ ਹਨ।