15.9 C
United Kingdom
Saturday, September 5, 2026

More

    ਬਰਤਾਨਵੀ ਪ੍ਰਧਾਨ ਮੰਤਰੀ ‘ਤੇ ਇਸ ਗੱਲ ਲਈ ਬਣ ਰਿਹੈ ਦਬਾਅ

    ਲੰਡਨ (ਪੰਜ ਦਰਿਆ ਬਿਊਰੋ)

    ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਤੇ ਆਪਣੇ ਸੀਨੀਅਰ ਸਹਿਯੋਗੀ ਨੂੰ ਬਰਖਾਸਤ ਕਰਨ ਦਾ ਦਬਾਅ ਬਣ ਰਿਹਾ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ, ਪ੍ਰਧਾਨ ਮੰਤਰੀ ਦੇ ਇਕ ਸਹਿਯੋਗੀ ਨੇ ਕੋਰੋਨਾਵਾਇਰਸ ਕਾਰਨ ਲਾਗੂ ਲਾਕਡਾਊਨ ਨਿਯਮਾਂ ਦੀ ਉਲੰਘਣਾ ਕੀਤੀ ਸੀ। ਯਾਤਰਾ ਨਾ ਕਰਨ ਦੇ ਨਿਯਮਾਂ ਤੋਂ ਬਾਅਦ ਵੀ ਆਪਣੇ ਮਾਤਾ-ਪਿਤਾ ਨੂੰ ਮਿਲਣ ਗਏ ਸਨ। ਪ੍ਰਧਾਨ ਮੰਤਰੀ ਦੇ ਮੁੱਖ ਰਣਨੀਤੀ ਸਲਾਹਕਾਰ ਡੋਮੀਨਿਕ ਕਮਿੰਗਸ ਵਿਚ ਵੀ ਉਸੇ ਸਮੇਂ ਕੋਰੋਨਾਵਾਇਰਸ ਦੇ ਲੱਛਣ ਸਾਹਮਣੇ ਆਏ ਸਨ ਜਦ ਪ੍ਰਧਾਨ ਮੰਤਰੀ ਦੇ ਇਸ ਘਾਤਕ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ। ਬਰਤਾਨਵੀ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਕਮਿੰਗਸ ਆਪਣੀ ਪਤਨੀ ਦੇ ਨਾਲ ਉਸੇ ਦੌਰਾਨ ਲੰਡਨ ਤੋਂ ਕਰੀਬ 260 ਮੀਲ ਡਰਹਮ ਆਪਣੇ ਮਾਤਾ-ਪਿਤਾ ਦੇ ਘਰ ਗਏ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!