ਪ੍ਰਸ਼ੋਤਮ ਪੱਤੋ
ਧਰਤੀ ਦਾ ਕੋਈ ਹਿੱਸਾ
ਨਹੀਂ ਹੈ ਵਿਰਵਾ
ਜਿਥੇ ਹੋਵੇ ਨਾ ਅਸਮਾਨਤਾ
ਆਮ ਆਦਮੀ
ਸਮਝ ਨਹੀਂ ਸਕਦਾ ,
ਇਸ ਦੀਆਂ ਸੂਖਮ ਪਰਤਾ
ਮਨੁੱਖ ਜਨਮ ਸਮੇਂ ਹੁੰਦਾ ਹੈ ।
ਸਭ ਕੁਝ ਦਾ ਹਿੱਸੇਦਾਰ
ਪਰ
ਉਮਰ ਦੇ ਪੜ੍ਹਾਵਾਂ ‘ਚ
ਪਤਾ ਚਲਦਾ ਹੈ ਕਿ
ਬਰਾਬਰਤਾ ਦਾ ਤਾਂ
ਕਿਤੇ ਨਹੀਂ ਨਾਮੋ -ਨਿਸ਼ਾਨ
ਸਮਾਜ ‘ਚ ਸ਼ਰੇਣੀ ਵੰਡ
ਜਾਤੀ ਵੰਡ, ਫ਼ਿਰਕਾ ਵੰਡ
ਧਰਮਾਂ ਦੀ ਵੰਡ ।
ਇਸੇ ਘੁੰਮਣ ਘੇਰੀ ‘ਚ
ਫਸਕੇ ਰਹਿ ਜਾਂਦਾ ਹੈ ਆਦਮੀ,
ਪਰ
ਲੋੜ ਹੈ ਇਸ ਨਜ਼ਾਮ ਨੂੰ
ਬਦਲਣ ਦੀ ਪਛਾਣਨ ਦੀ ਤੇ ਵੰਡਾਂ ਪਾਉਣ ਵਾਲਿਆ ਦੀ।
ਇਨਾਂ ਵਿਰੁੱਧ ਤਿੱਖੀ ਲੜਾਈ ਛੇੜਣ ਦੀ,
ਏਕੇ ਕਰਨ ਦੀ
ਤਾਂ ਮਨੁੱਖ ਨਿਕਲ ਸਕੇ
ਅਸਮਾਨਤਾ ਦੀ ਘੁੰਮਣ ਘੇਰ ‘ਚੋਂ।
(ਕਵੀ ਪ੍ਸ਼ੋਤਮ ਪੱਤੋ 9855038775)