3.5 C
United Kingdom
Sunday, March 8, 2026

More

    Video- “ਡਿਸਟੈਂਸ” ਗੀਤ ਨਾਲ ਚਰਚਾ ‘ਚ ਹੈ ਰਾਜਵਿੰਦਰ ਰੌਂਤਾ

    ਮਿੰਟੂ ਖੁਰਮੀ ਹਿੰਮਤਪੁਰਾ
    ਅਜੋਕੇ ਕਰੋਨਾ ਦੇ ਮਾਹੌਲ ਵਿਚ ਕਵੀਆਂ ਗੀਤਕਾਰਾਂ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਆਪੋ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਲੇਖਕ ਪਤਰਕਾਰ,ਅਦਾਕਾਰ ਤੇ ਮੰਚ ਸੰਚਾਲਕ ਰਾਜਵਿੰਦਰ ਰੌਂਤਾ ਗੀਤਕਾਰ ਵੀ ਹੈ। ਉਸਦੇ ਕਈ ਗੀਤ ਰਿਕਾਰਡ ਹੋ ਚੁੱਕੇ ਹਨ। ਉਸ ਨੂੰ ਬਚਪਨ ਤੋਂ ਗਾਉਣ ਦਾ ਸ਼ੌਂਕ ਵੀ ਹੈ। ਸਮੇਂ ਸਮੇਂ ਤੇ ਹਾਲਾਤਾਂ ਅਨੁਸਾਰ ਢੁੱਕਵੀਂ ਗੱਲ ਕਰਨ ਵਾਲੇ ਰੌਂਤਾ ਨੇ ਡਿਸਟੈਂਸ ਗੀਤ ਰਿਕਾਰਡ ਕਰਵਾਇਆ ਹੈ।

    ਸਰਗਮ ਰੌਂਤਾ ਫ਼ਿਲਮਜ਼ ਵੱਲੋਂ ਸਰਗਮ ਰੌਂਤਾ ਯੂ ਟਿਉਬ ਚੈਨਲ ਤੇ ਪਾਏ ਇਸ ਗੀਤ ਨੂੰ ਰਾਜਵਿੰਦਰ ਰੌਂਤਾ ਨੇ ਖੁਦ ਹੀ ਲਿਖਿਆ ਤੇ ਗਾਇਆ ਹੈ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਗੋਬਿੰਦ ਸਮਾਲਸਰ ਨੇ। ਪ੍ਰੋਡਿਊਸਰ ਮਨੋਜ ਭੱਲਾ ਹਨ। ਇਸ ਗੀਤ ਵਿੱਚ ਕਰੋਨਾ ਨਾਲ ਸੰਬੰਧਤ ਹਰ ਪਹਿਲੂ ਤੇ ਚਰਚਾ ਕੀਤੀ ਗਈ ਹੈ । ਸੁਣਨਯੋਗ ਤੇ ਜਾਗਰੂਕ ਕਰਦੇ ਸਮਾਜਿਕ ਗੀਤ ਨਾਲ ਅਨੰਦ ਵੀ ਮਿਲਦਾ ਹੈ ,ਚੇਤਨਾ ਵੀ। ਜਿਕਰਯੋਗ ਹੈ ਕਿ ਰਾਜਵਿੰਦਰ ਰੌਂਤਾ ਦੇ ਖੁਦਕੁਸ਼ੀਆਂ,ਪੁੱਤਰ ਬਾਜ਼ਾਂ ਵਾਲੇ ਦੇ ਅਤੇ ਨਾਨਕ ਪੀਰ ਗੀਤ ਆ ਚੁੱਕੇ ਹਨ। ਇਹ ਚੌਥਾ ਗੀਤ ਹੈ। ਰਾਜਵਿੰਦਰ ਰੌਂਤਾ ਸਾਹਿਤ ਕਲਾ ,ਸੰਗੀਤ , ਸਮਾਜ ਸੇਵਾ ਤੇ ਫ਼ਿਲਮਾਂ ਨਾਲ ਜੁੜਿਆ ਸਖਸ਼ ਹੈ।ਇਸ ਦੀ ਇਕ ਪੁਸਤਕ ਜੀਹਨੇ ਲਾਹੌਰ ਨੀ ਵੇਖਿਆ,ਸਮੇਂ ਦੀ ਅਵਾਜ਼ ਸੰਪਾਦਤ ਪੁਸਤਕ ਤੇ ਅਠਾਰਾਂ ਸਾਂਝੀਆਂ ਪੁਸਤਕਾਂ ਆ ਚੁੱਕੀਆ ਹਨ। ਸੋਲਾਂ ਵਾਰ ਖੂਨ ਦਾਨ ਕਰਨ ਵਾਲੇ ਰੌਂਤਾ ਨੇ ਦਰਜਨ ਤੋਂ ਵਧ ਲਘੂ ਫ਼ਿਲਮਾਂ ਚ ਕੰਮ ਕੀਤਾ ਹੈ। ਅਦਾਰਾ ਪੰਜ ਦਰਿਆ ਹਰ ਕਲਾ ਚ ਪ੍ਰਵੀਨ ਰਾਜਵਿੰਦਰ ਰੌਂਤਾ ਨੂੰ ਜੀ ਆਇਆਂ ਆਖਦਾ ਹੈ। ਮੋਗਾ ਜ਼ਿਲ੍ਹਾ ਦਾ ਮਾਣ ਰਾਜਵਿੰਦਰ ਹਰ ਕਦਮ ਤਰੱਕੀ ਵੱਲ ਜਾਵੇ ਇਹੋ ਦੁਆ ਕਰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!