ਰਜਨੀ ਵਾਲੀਆ ਕਪੂਰਥਲਾ
ਹੁਣ ਨਾ ਨਿਆਣੇਂ ਖੇਡਾਂ ਖੇਡਣ,
ਸਾਡਾ ਵਿਰਸਾ ਵਿਸਰਦਾ ਜਾਵੇ।
ਹੁਣ ਨਾ ਭੱਠੀ ਭੁੱਜਦੇ ਦਾਣੇਂ,
ਤੇ ਨਾ ਪੀਂਘ ਹੁਲਾਰੇ ਖਾਵੇ।
ਹੁਣ ਨਾ ਖੇਡਾਂ ਓ ਸਭ ਰਹੀਆਂ,
ਸ਼ਟਾਪੂ,ਗੁੱਲੀ ਡੰਡਾ, ਚੋਰ ਸਿਪਾਹੀ।
ਹੁਣ ਥਾਂ ਲੈ ਲੀ ਟੀਵੀ ਨੇ ,
ਰਹਿੰਦੀ ਖੂੰਦੀ ਨੈੱਟ ਨੇ ਖਾ ਲਈ।
ਪੰਜਾਬ ਚ ਰਹਿੰਦਿਆਂ ਸਭ ਦੂਰ
ਪੰਜਾਬੀਓਂ ਇੰਗਲਿਸ਼ ਕਰਦੀ ਦਾਅਵੇ।
ਹੁਣ ਨਾ ਨਿਆਣੇਂ ਖੇਡਾਂ ਖੇਡਣ
ਹੁਣ ਨਾ ਸੰਗਾਂ ਸ਼ਰਮਾਂ ਰਹੀਆਂ,
ਤੇ ਨਾ ਰਹੇ ਧੀਆਂ ਸਿਰੀਂ ਦੁਪੱਟੇ।
ਥਾਂ ਟੌਪ ਜੀਨ ਨੇ ਲੈ ਲਈ ਸਾਰੀ,
ਹੁਣ ਸਾਡੇ ਮਨ ਵੀ ਹੋ ਗਏ ਖੱਟੇ।
ਪੌਪ ਪੌਪ ਹੀ ਕਰਦੇ ਸਾਰੇ ਹੁਣ,
ਕੋਈ ਵੀ ਲੋਕ ਗੀਤ ਨਾ ਗਾਵੇ।
ਹੁਣ ਨਾ ਨਿਆਣੇਂ ਖੇਡਾਂ ਖੇਡਣ
ਓਏ ਹੁਣ ਨਾ ਬਾਪੂ ਦਬਕੇ ਮਾਰੇ,
ਤੇ ਮਾਂ ਵੀ ਨਾ ਹੁਣ ਝਿੜਕੇ।
ਹੁਣ ਨਾ ਰਹੇ ਪੱਠੇ ਡੰਗਰ ਵੱਛੇ,
ਤੇ ਹੁਣ ਮਾਂ ਵੀ ਨਾ ਦੁੱਧ ਰਿੜਕੇ।
ਇਸ ਕਲਯੁੱਗ ਵਿੱਚ ਬਿਨ,
ਮਾਵਾਂ ਦੇ ਕੋਈ ਨਾ ਲਾਡ ਲਡਾਵੇ।
ਹੁਣ ਨਾ ਨਿਆਣੇਂ ਖੇਡਾਂ ਖੇਡਣ
ਹੁਣ ਨਾ ਚਾਦਰਾ ਬੰਨਦਾ ਕੋਈ,
ਤੇ ਨਾ ਹੀ ਕੋਈ ਖੁੱਸਾ ਪਾਉਂਦਾ।
ਸੱਥ ਚ ਬਹਿ ਕੇ ਪਹਿਲਾਂ ਵਾਂਗੂੰ,
ਨਾ ਕੋਈ ਤੂੰਬੀ ਨਾਲ ਗਾਉਂਦਾ।
ਹੁਣ ਤਾਂ ਰਜਨੀ ਰਹਿ ਗਏ ਡਰਾਮੇ,
ਤੇ ਏਥੇ ਰਹਿ ਗਏ ਸਭ ਦਿਖਾਵੇ।
ਹੁਣ ਨਾ ਨਿਆਣੇਂ ਖੇਡਾਂ ਖੇਡਣ,
ਸਾਡਾ ਵਿਰਸਾ ਵਿਸਰਦਾ ਜਾਵੇ।