23.1 C
United Kingdom
Sunday, June 21, 2026

More

    ਖਾਲਸਾ ਮੋਟਰਸਾਇਕਲ ਟੀਮ ਦੁਬਈ ਵੱਲੋਂ ਤੀਜਾ ਖ਼ੂਨਦਾਨ ਕੈਂਪ ਲਗਾਇਆ

    ਖਾਲਸਾ ਮੋਟਰਸਾਇਕਲ ਟੀਮ ਦੁਬਈ ਵੱਲੋ ਸਵ:ਗੁਰਦੇਵ ਸਿੰਘ ਸਰਪੰਚ ਦੀ ਯਾਦ ਵਿੱਚ ਸ਼ਾਰਜਾਹ ਬਲੱਡ ਬੈਂਕ ਦੇ ਕਹਿਣ ਤੇ ਦੋ ਹਫ਼ਤਿਆਂ ਵਿੱਚ ਤੀਜ ਖੂਨਦਾਨ ਕੈਂਪ ਲਗਾਇਆ ਗਿਆ।

    ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਭਰਾ ਸਮੇਂ ਸਮੇਂ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਤੱਤਪਰ ਰਹਿੰਦੇ ਹਨ। ਇਸੇ ਤਰ੍ਹਾਂ ਲੜੀ ਨੂੰ ਅੱਗੇ ਤੋਰਦਿਆਂ 20/05/2020 ਨੂੰ ਖਾਲਸਾ ਮੋਟਰਸਾਈਕਲ ਟੀਮ ਦੁਬਈ ਵੱਲੋਂ ਸਵ: ਗੁਰਦੇਵ ਸਿੰਘ ਸਰਪੰਚ ਦੀ ਯਾਦ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਸਮਰਪਿਤ ਸ਼ਾਰਜਾਹ ਬਲੱਡ ਬੈਂਕ ਦੇ ਕਹਿਣ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।ਯੂ ਏ ਈ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਾਫੀ ਖੂਨ ਦੀ ਕਮੀਂ ਆਉਣ ਕਰਕੇ ਇੱਕੋ ਹਫਤੇ ਵਿੱਚ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ । ਖਾਲਸਾ ਮੋਟਰਸਾਈਕਲ ਟੀਮ ਅਤੇ ਉਨ੍ਹਾਂ ਦੇ ਚੇਅਰਮੈਨ ਸੁਖਦੇਵ ਸਿੰਘ ਜੀ ਸੰਧੂ ਵੱਲੋਂ ਹਮੇਸ਼ਾ ਹੀ ਸਮਾਜ ਦੀ ਸੇਵਾ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ। ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦਿਆਂ ਸਿੱਖ ਕਮਿਊਨਿਟੀ ਦੇ ਵਰਕਰਾਂ , ਟਰਾਂਸਪੋਰਟਰਾਂ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ। ਖੂਨਦਾਨ ਇੱਕ ਮਹਾਂਦਾਨ ਮੰਨਿਆ ਜਾਂਦਾ ਹੈ।ਸਾਰੇ ਹੀ ਵਰਗ ਦੇ ਲੋਕ ਇਸ ਕਾਰਜ ਵਿੱਚ ਹਿੱਸਾ ਪਾਉਂਦੇ ਹਨ ਇਸ ਸਮੇਂ ਕਰੀਬ 70ਤੋਂ ਵੱਧ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ।ਇਸ ਕੈਂਪ ਦੌਰਾਨ ਔਰਤਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ। ਇਸ ਸੇਵਾ ਦੇ ਮੌਕੇ ਖਾਲਸਾ ਮੋਟਰਸਾਈਕਲ ਟੀਮ ਦੇ ਸੇਵਾਦਾਰ, ਸੁਖਦੇਵ ਸਿੰਘ ਸੰਧੂ, ਰਮਿੰਦਰ ਸਿੰਘ ,ਹਰਦੀਪ ਪਾਲ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ ਰੂਬਲ,ਹਰਜਿੰਦਰ ਸਿੰਘ,ਗੁਰਦੇਵ ਸਿੰਘ ਗਿੱਲ, ਜੁਗਰਾਜ ਸਿੰਘ ਸੰਧੂ, ਦਿਲਬਾਗ ਸਿੰਘ, ਜਸਬੀਰ ਸਿੰਘ, ਸਤਿੰਦਰ ਸਿੰਘ ਵਿੱਕੀ, ਹਰਿੰਦਰ ਪਾਲ ਸਿੰਘ, ਪਲਵਿੰਦਰ ਸਿੰਘ ਸ਼ਾਮਲ ਸਨ। ਸ਼ਾਰਜਾਹ ਗੌਰਮਿੰਟ ਅਤੇ ਖਾਲਸਾ ਮੋਟਰਸਾਈਕਲ ਟੀਮ ਵੱਲੋਂ ਆਏ ਹੋਏ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਖਾਲਸਾ ਮੋਟਰਸਾਈਕਲ ਦੇ ਚੇਅਰਮੈਨ ਨੇ ਕਿਹਾ ਕੇ ਉੱਨਾਂ ਦੀ ਟੀਮ ਆਉਣ ਵਾਲੇ ਭਵਿੱਖ ਵਿੱਚ ਇਸੇ ਤਰ੍ਹਾਂ ਕਾਰਜ ਕਰਦੀ ਰਹੇਗੀ। ਸ਼ਾਰਜਾਹ ਬਲੱਡ ਬੈਂਕ ਵੱਲੋਂ ਖਾਲਸਾ ਮੋਟਰਸਾਈਕਲ ਟੀਮ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਖਾਲਸਾ ਮੋਟਰਸਾਈਕਲ ਟੀਮ ਅਤੇ ਸਾਰੇ ਹੀ ਸੇਵਾਦਾਰਾਂ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ।
    ਸੁਖਚੈਨ ਸਿੰਘ ਠੱਠੀ ਭਾਈ (ਯੂ ਏ ਈ)
    00971527632924

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!