ਮੇਰੀ ਹੋਣ ਨਾਲੋਂ ਪਹਿਲਾਂ,
ਕਿਸੇ ਗੈਰ ਦੀ ਰਹੀ ਏਂ।
ਮੈਂ ਮੇਰੀ ਥਾਂ ਸਹੀ ਹਾਂ ਤੂੰ,
ਤੇਰੀ ਥਾਂ ਸਹੀ ਏਂ।
ਕਈ ਵਾਰੀ ਦਿਲ ਮਿਲ,
ਜਾਂਵਦੇ ਨੇ ਕਈਆਂ ਦੇ।
ਨਾ ਮਿਲੇ ਤਕਦੀਰ ਚੰਨੀਏ,
ਪੈ ਗਈ ਪੰਡ ਬੜੀ ਭਾਰੀ।
ਮੇਰੇ ਦੁੱਖਾਂ ਦੀ,
ਨਈਂ ਚੱਕਦਾ ਸਰੀਰ ਚੰਨੀਏ।
ਸਾਂਭਿਆ ਖਜਾਨਾ ਮੈਂ ਵੀ ਜ਼ਖਮਾਂ,
ਦਾ ਤੂੰ ਵੀ ਸਾਂਭ ਸਾਂਭ ਰੱਖ ਨੀ।
ਹੌਂਸਲੇ ਨੂੰ ਰੱਖ ਤੂੰ ਬੁਲੰਦ ਤੇ ਨਾ,
ਬਣ ਗਲੀਆਂ ਦੇ ਕੱਖ ਨੀ।
ਮੈਂ ਪੀੜਾਂ ਦਾ ਬਣ ਗਿਆਂ ਰਾਜਾ,
ਤੂੰ ਬਣਜਾ ਵਜੀਰ ਚੰਨੀਏ।
ਪੈ ਗਈ ਪੰਡ ਬੜੀ ਭਾਰੀ
ਮੇਰੇ ਦੁੱਖਾਂ ਦੀ
ਤੂੰ ਮੇਰੇ ਵੱਸ ਪੈ ਗਈ ਤੇ ਮੈਂ,
ਤੇਰੇ ਵੱਸ ਪੈ ਗਿਆ।
ਜੇ ਤੂੰ ਕੱਲੀ ਰਹਿ ਗਈ ਏਂ ਤਾਂ,
ਮੈਂ ਵੀ ਕੱਲਾ ਰਹਿ ਗਿਆ।
ਦੋਹਾਂ ਦੀ ਮੁਹੱਬਤ ਨੂੰ ਲੱਗੀ,
ਕੀਹਦੀ ਚੰਦਰੀ ਨਜੀਰ ਚੰਨੀਏ।
ਪੈ ਗਈ ਪੰਡ ਬੜੀ ਭਾਰੀ,
ਮੇਰੇ ਦੁੱਖਾਂ ਦੀ।
ਤੇਰੇ ਹਾਸਿਆਂ ਚ ਮੇਰੇ ਹਾਸੇ ਤੇ,
ਰੋਣਿਆਂ ਚ ਮੇਰੇ ਰੋਣ ਨੀ।
ਵੱਢ ਵੱਢ ਖਾਂਦੀ ਜਦੋਂ ਯਾਦ ਓ,
ਦੇਂਦੀ ਨਈਂ ਰਾਤੀਂ ਸੌਣ ਨੀ।
ਮਿਲ ਸਕਦਾ ਨਈਂ ਤੈਨੂੰ ਦੁੱਖਭੰਜਨ,
ਵੱਜੀ ਆ ਲਕੀਰ ਚੰਨੀਏ।
ਪੈ ਗਈ ਪੰਡ ਬੜੀ ਭਾਰੀ ਮੇਰੇ,
ਦੁੱਖਾਂ ਦੀ,
ਨਈਂ ਚੱਕਦਾ ਸਰੀਰ ਚੰਨੀਏ।
ਦੁੱਖਭੰਜਨ ਰੰਧਾਵਾ
0351920036369
0919855894418