ਪੰਜ ਦਰਿਆ ਬਿਊਰੋ
ਕਿਸੇ ਗੀਤ ਦੇ ਹਿੱਟ ਹੋਣ ਲਈ ਜਰੂਰੀ ਹੁੰਦਾ ਹੈ ਕਿ ਚੰਗੀ ਕਲਮ ਨੂੰ ਚੰਗੀ ਤੇ ਢੁੱਕਵੀ ਅਵਾਜ ਵੀ ਮਿਲੇ। ਪਿਛਲੇ ਜਰਨੈਲ ਸਿੰਘ ਘੋਲੀਆ ਦੀ ਕਲਮ ਦਾ ਸਿਰਜਿਆ ਧਾਰਮਿਕ ਗੀਤ “ਜੂਝਾਰੂ ਖ਼ਾਲਸਾ” ਪੰਜਾਬੀ ਦੇ ਸੱਚੀਓ ਲੋਕ ਗਾਇਕ ਬਣ ਕੇ ਉੱਭਰੇ ਨੌਜੁਆਨ “ਪੰਮਾ ਡੂੰਮੇਵਾਲ” ਨੇ ਗਾਇਆ ਤਾਂ ਸਰੋਤਿਆਂ ਨੇ ਇਸ ਸਚੁੱਜੇ ਸੁਮੇਲ ਨੂੰ ਕਾਫੀ ਸਲਾਹਿਆ। ਸਰੋਤਿਆਂ ਦੇ ਇਸ ਮਾਣ ਸਤਿਕਾਰ ਤੇ ਫੁੱਲ ਚੜ੍ਹਾਉਦਿਆਂ ਇਸ ਟੀਮ ਨੇ ਇੱਕ ਹੋਰ ਲੋਕ ਤੱਥ ਨੁਮਾ ਗੀਤ “ਸਿੰਘ ਸ਼ੇਰ ਤੇ ਬਾਜ” ਰਿਕਾਰਡ ਕੀਤਾ ਹੈ, ਜੋ ਕਿ ਇੱਕ ਜੂਨ ਨੂੰ ਪੰਜਾਬ ਦੀ ਨਾਮੀ ਕੰਪਨੀ ਵੱਲੋਂ ਰਲੀਜ ਕੀਤਾ ਜਾਵੇਗਾ। ਗੀਤ ਦੇ ਰਚੇਤਾ ਜਰਨੈਲ ਸਿੰਘ ਘੋਲੀਆ ਨੇ ਦੱਸਿਆ ਕਿ ਮੈਂ ਜਿਹੜੇ ਭਾਵਾਂ ਨਾਲ ਗੀਤ ਲਿਖਿਆ ਸੀ ਗਾਇਕ ਪੰਮੇ ਡੂਮੇਵਾਲ ਨੇ ਉਨਾਂ ਸ਼ਬਦਾਂ ਵਿੱਚ ਜਿਵੇਂ ਜਾਨ ਪਾ ਦਿੱਤੀ ਹੈ। ਬਾਕੀ ਸਭ ਫੈਸਲੇ ਰੱਬ ਦੀ ਮਿਹਰ ਤੋਂ ਬਾਦ ਸਰੋਤਿਆਂ ਰੂਪੀ ਸੰਗਤ ਤੇ ਛੱਡਦੇ ਹਾਂ।