7.9 C
United Kingdom
Saturday, March 7, 2026

More

    “ਤਨਜ਼ਾਂ”

    “ ਹੈਪੀ ਚੌਧਰੀ” (ਟੋਰਾਂਟੋ ਕਨੇਡਾ)

    ਤਨਜ਼ਾਂ ਕਸੀਆਂ ਢੇਰ, ਜ਼ਮਾਨੇ ਮੇਰੇ ‘ਤੇ,
    ਅੱਕ ਹਾਰ ਫਿਰ, ਆਪਾ ਲੱਭਣ ਤੁਰਿਆ ਮੈਂ,

    ਮੇਰੇ ਲਈ ਜੋ ਰਿਸ਼ਤੇ, ਪਾਕ ਪਵਿੱਤਰ ਸੀ ,
    ਵੇਖ ਬਜ਼ਾਰੀਂ ਵਿਕਦੇ, ਖਾਲ਼ੀ ਮੁੜਿਆ ਮੈਂ ,

    ਗੁੱਝੀਆਂ ਚਾਲਾਂ ਚੱਲ ਗਏ, ਰਹਿ ਕੇ ਸ਼ਾਂਤ ਜਿਹੇ ,
    “ਚੰਟਾਂ” ਹੱਥੋਂ ਹਰ ਗਿਆ, ਪੜ੍ਹਿਆ ਗੁੜ੍ਹਿਆ ਮੈਂ,

    ਬੇਰੁਖ਼ੀਆਂ ਹੀ ਮਿਲੀਆਂ, ਸੋਹਣੇ ਸੱਜਣਾਂ ਤੋਂ,
    ਕਿਣਕਾ ਕਿਣਕਾ, ਰੇਤ ਵਾਗਰਾਂ ਭੁਰਿਆ ਮੈਂ ,

    ਲੱਖ ਲੱਖ ਝਾਤਾਂ ਪਾ ਤੱਕਿਆ, ਮੈ ਗਲਮੇਂ ਵਿੱਚ ,
    ਜ਼ਿੰਦਗੀ ਬੈਠੀ ਸਹਿਮੀ ਜਿਹੀ, ਤੱਕ ਝੁਰਿਆ ਮੈਂ,

    ਹੱਦ ਐ “ਹੈਪੀ” ਜਿਹੇ ਕਾਫਰ ਵੀ, ਹਾਜ਼ਰ ਸਨ,
    ਇਖਲਾਕਾਂ ਦਾ ਮੇਲਾ ਤੱਕ, ਜਦ ਮੁੜਿਆ ਮੈਂ..!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!