3.5 C
United Kingdom
Sunday, March 8, 2026

More

    ਪੰਜਾਬ ਦੇ ਸਹਿਕਾਰਤਾ ਵਿਭਾਗ ਦਾ “ਮਾਈ ਭਾਗੋ ਇਸਤਰੀ ਸ਼ਸਕਤੀਕਰਨ” ਉੱਦਮ

    ਘਰਾਂ ਚ ਲਾਕਡਾਊਨ ਔਰਤਾਂ ਨੂੰ ਮਿਲਿਆ ਮਾਸਕ ਅਤੇ ਸੈਨੇਟਾਈਜਰ ਉਤਪਾਦਨ ਦਾ ਕੰਮ
    ਡਾ. ਸੁਰਜੀਤ ਸਿੰਘ ਭਦੌੜ *
    ਪੰਜਾਬ ਦਾ ਸਹਿਕਾਰਤਾ ਵਿਭਾਗ ਪੰਜਾਬ ਦੇ ਸਹਿਕਾਰੀ ਮੈਬਰ ਕਿਸਾਨਾਂ ਦੀ ਬੇਹਤਰੀ ਲਈ ਯਤਨਸ਼ੀਲ ਹੈ । ਸਹਿਕਾਰੀ ਵਿਭਾਗ ਦੀ ਰਹਿਨੁਮਾਈ ਚ ਕੰਮ ਕਰਦੀਆਂ ਵੱਖ ਵੱਖ ਅਪੈਕਸ ਸਿਖਰ ਸਭਾਵਾਂ ਜਿਵੇਂ ਮਿਲਕਫੈੱਡ, ਮਾਰਕਫੈਡ, ਸਹਿਕਾਰੀ ਬੈਂਕ, ਪਨਕੋਫੈਡ ਆਦਿ ਅਦਾਰਿਆਂ ਰਾਹੀਂ ਕਿਸਾਨਾਂ ਅਤੇ ਗਾਹਕਾਂ ਦੀ ਸੇਵਾ ਦੇ ਨਾਲ ਨਾਲ ਘਰੇਲੂ ਸੁਆਣੀਆਂ ਲਈ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਦੇਂ ਹਨ । ਵਿਭਾਗ ਦੁਆਰਾ ਪਿੰਡ ਪੱਧਰ ਤੇ ਕਿਸਾਨ ਬੀਬੀਆਂ ਅਤੇ ਸੁਆਣੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਪਿੰਡ ਪੱਧਰ ਤੇ ਕੀਤੇ ਜਾਣ ਵਾਲੇ ਕੰਮਾਂ ਲ਼ਈ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ ।

    ਪਿੰਡ ਪੱਧਰ ਤੇ ਤਿਆਰ ਕੀਤੇ ਵੱਖ ਵੱਖ ਸਾਮਾਨ ਦੀ ਵਿਕਰੀ ਲਈ ਵੀ ਪ੍ਰਬੰਧ ਕੀਤਾ ਜਾਂਦਾ ਹੈ । ਕੋਵਿਡ -19 ਦੀ ਮਹਾਂਮਾਰੀ ਦੌਰਾਨ ਜਿੱਥੇ ਸਹਿਕਾਰਤਾ ਵਿਭਾਗ ਦੀਆਂ ਸਮੂਹ ਸੰਸਥਾਵਾਂ ਦੁਆਰਾ ਦਿਨ ਰਾਤ ਜਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਰਹੀਆਂ, ਉਥੇ ਵਿਭਾਗ ਦੁਆਰਾ ਕੋਵਿਡ ਸਮੇਂ ਦੇ ਦੌਰਾਨ ਮਾਸਕਾਂ ਅਤੇ ਸੈਨੀਟਾਈਜਰ ਦੀ ਕਮੀ ਦੇ ਕਾਰਨ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਕੀਤਾ ਇੱਕ ਹੋਰ ਉਪਰਾਲਾ ਵੀ ਸਲਾਘਾਯੋਗ ਹੈ । ਇਸ ਉਪਰਾਲੇ ਤਹਿਤ ਲਾਕਡਾਊਨ ਦੇ ਸਮੇਂ ਘਰਾਂ ਵਿੱਚ ਬੰਦ ਸੁਆਣੀਆਂ ਨੂੰ ਸਿੱਖਿਅਤ ਕਰਕੇ ਮਾਸਕਾਂ ਅਤੇ ਸੈਨੀਟਾਈਜਰ ਦੇ ਉਤਪਾਦਨ ਲਈ ਲਾਇਆ ਗਿਆ । ਇਸ ਕੰਮ ਨਾਲ ਜਿੱਥੇ ਬਾਹਰ ਨਿਕਲਣ ਦੀ ਬਜਾਇ ਸੁਆਣੀਆਂ ਨੂੰ ਘਰ ਬੈਠ ਕੇ ਰੋਜਗਾਰ ਦੇ ਸਾਧਨ ਪੈਦਾ ਕੀਤੇ ਗਏ, ਉਥੇ ਸਹਿਕਾਰੀ ਸੰਸਥਾਵਾਂ ਤੋਂ ਬਿਨਾਂ ਦੂਸਰੇ ਸਰਕਾਰੀ ਵਿਭਾਗਾਂ ਨੂੰ ਸਸਤੇ ਰੇਟ ਤੇ ਕੱਪੜੇ ਦੇ ਤਿਆਰ ਕੀਤੇ ਵਧੀਆ ਕੁਆਲਿਟੀ ਦੇ ਮਾਸਕ ਉਪਲੱਬਧ ਹੋ ਸਕੇ ।

    ਸਹਿਕਾਰਤਾ ਵਿਭਾਗ ਪੰਜਾਬ ਦੀ ਵਧੀਕ ਰਜਿਸਟਰਾਰ ਸ਼੍ਰੀਮਤੀ ਨਿਸ਼ਾ ਰਾਣਾ ਨੇ ਦੱਸਿਆ ਕਿ ਇਸ ਮਹਾਂਮਾਰੀ ਮੌਕੇ ਇਸ ਵਿਸ਼ੇਸ ਕੰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਵਿਕਾਸ ਗਰਗ ਦੁਆਰਾ ਇਹ ਕੰਮ ਸਹਿਕਾਰੀ ਵਿਭਾਗ ਦੀ “ ਮਾਈ ਭਾਗੋ ਇਸਤਰੀ ਸ਼ਸਕਤੀਕਰਨ ਸਕੀਮ ” ਤਹਿਤ ਚੱਲ਼ ਰਹੇ ਔਰਤਾਂ ਦੇ ਸਵੈ ਸਹਾਇਤਾ ਸਮੂਹਾਂ ਤੋਂ ਕਰਵਾਉਣ ਲਈ ਕਿਹਾ ਗਿਆ । ਵਿਭਾਗ ਦੁਆਰਾ ਇਸ ਕੰਮ ਲਈ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ 15 ਸਵੈ ਸਹਾਇਤਾ ਗਰੁੱਪਾਂ ਨੂੰ ਚੁਣਿਆ ਗਿਆ । ਇਸ ਕੰਮ ਲਈ ਲਗਾਏ ਗਏ ਮਹਿਲਾ ਗਰੁੱਪਾਂ ਵਿੱਚ ਲੁਧਿਆਣਾ ਦੇ ਚਾਰ ਗੁਰੂ ਅਰਜਨ ਦੇਵ ਜੀ, ਗਲੋਬਲ, ਗਲੈਕਸੀ,ਅਤੇ ਮਾਈ ਭਾਗੋ ਸਵੈ ਸਹਾਇਤਾ ਗਰੁੱਪ,ਮੋਹਾਲੀ ਦੇ ਚਾਰ ਚੱਠ, ਮਾਈ ਭਾਗੋ, ਸਿੰਘ, ਅਤੇ ਮਹਿਲਾ ਮੋਰਚਾ ਸਵੈ ਸਹਾਇਤਾ ਗਰੁੱਪ, ਹੁਸ਼ਿਆਰਪੁਰ ਦੇ ਦੋ ਸਵਾਮੀ ਅਨੰਦ ਨੰਦ ਅਤੇ ਸਾਹਿਬ ਸਿੰਘ ਗਰੁੱਪਾਂ ਤੋਂ ਬਿਨਾਂ ਪਟਿਆਲਾ, ਗੁਰਦਾਸਪੁਰ , ਕਪੂਰਥਲਾ, ਬਰਨਾਲਾ ਅਤੇ ਫਤਿਹਗੜ ਸਾਹਿਬ ਤੋਂ ਇੱਕ ਇੱਕ ਗਰੁੱਪ ਨਾਰੀ ਪਟਿਆਲਾ, ਲਕਸ਼ਮੀ ਨਰਾਇਣ ਗੁਰਦਾਸਪੁਰ, ਹਰਗੋਬਿੰਦ ਫਗਵਾੜਾ ਕਪੂਰਥਲਾ, ਅਤੇ ਗੁਰੂ ਅਰਜਨ ਦੇਵ ਜੀ ਗਰੁੱਪ ਸ਼ਾਮਲ ਹਨ ।

    ਵਧੀਕ ਰਜਿਸਟਰਾਰ ਸ਼੍ਰੀਮਤੀ ਨਿਸ਼ਾ ਰਾਣਾ ਨੇ ਦੱਸਿਆ ਕਿ ਵਿਭਾਗ ਦੇ ਇਸ ਉੱਦਮ ਵਿੱਚ ਔਰਤਾਂ ਦੁਆਰਾ ਵੱਧ ਚੜ ਕੇ ਸ਼ਮੂਲੀਅਤ ਕੀਤੀ ਗਈ ਅਤੇ ਔਰਤਾਂ ਵੱਲੋਂ ਹੁਣ ਤੱਕ ਇੱਕ ਲੱਖ ਤੋਂ ਜਿਆਦਾ ਮਾਸਕਾਂ ਦੇ ਉਤਪਾਦਨ ਕਰਕੇ ਸਪਲਾਈ ਕੀਤਾ ਜਾ ਚੁੱਕੀ ਹੈ ਅਤੇ ਇਹ ਕਾਰਜ ਨਿਰੰਤਰ ਜਾਰੀ ਹੈ । ਸਮਰਾਲਾ (ਲੁਧਿਆਣਾ) ਤੋਂ ਸਹਿਕਾਰੀ ਵਿਭਾਗ ਦੀ ਸਹਾਇਕ ਰਜਿਸਟਰਾਰ ਸ਼੍ਰੀਮਤੀ ਮਨਜੀਤ ਕੌਰ ਨੇ ਦੱਸ਼ਿਆ ਕਿ ਇਸ ਮਾਸਕ ਅਤੇ ਸੈਨੀਟਾਈਜਰ ਦੇ ਉਤਪਾਦਨ ਅਤੇ ਪੈਕਿੰਗ ਸਮੇਂ ਕੋਰੋਨਾ ਦੀ ਬਿਮਾਰੀ ਨਾਲ ਦੇ ਮੱਦੇਨਜਰ ਜਰੂਰੀ ਸਾਰੇ ਉਤਪਾਦਨ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕਿਉਂਕਿ ਸਮੂਹ ਮੈਬਰਾਂ ਨੂੰ ਉਪਰੋਕਤ ਸਾਮਾਨ ਤਿਆਰ ਕਰਨ ਅਤੇ ਪੈਕਿੰਗ ਵੇਲੇ ਆਪਣੇ ਆਪ ਨੂੰ ਸੈਨੀਟਾਈਜ ਕਰਨ ਦੀ ਸਿਖਲਾਈ ਦਿੱਤੀ ਗਈ ਸੀ ।
    *98884-88060

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!