ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਵਾਇਰਸ ਨਾਲ 29 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਕਰਕੇ ਇਹ ਗਿਣਤੀ ਹੁਣ 2,134 ਹੋ ਗਈ ਹੈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਸਾਰੇ ਮਾਮਲੇ 14,655 ਤੱਕ ਪਹੁੰਚ ਗਏ ਹਨ।ਇਸ ਤੋਂ ਬਿਨਾ 59 ਮਰੀਜ ਸੱਕ ਦੇ ਘੇਰੇ ਵਿੱਚ ਹਨ ਜੋ ਇਸ ਸਮੇਂ ਇੰਨਟੈਂਸਿਵ ਕੇਅਰ ਯੂਨਿਟਸ ਵਿੱਚ ਹਨ। ਜਿਕਰਯੋਗ ਹੈ ਕਿ ਸਕਾਟਲੈਂਡ ਵਿਚ ਲਾਕਡਾਨ ਨੂੰ 28 ਮਈ ਤੱਕ ਵਧਾ ਦਿੱਤਾ ਗਿਆ ਹੈ।