ਮੋਗਾ (ਮਿੰਟੂ ਖੁਰਮੀ)
ਕਰੋਨਾ ਮਹਾਂਮਾਰੀ ਦੇ ਫੇੈਲਾਅ ਦੇ ਦੌਰਾਨ ਹੀ ਸਿਹਤ ਵਿਭਾਗ ਵੱਲੋ ਨਿਰੰਤਰ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਅੱਜ ਵੱਖ ਵੱਖ ਸਿਹਤ ਕੇਦਰਾਂ ਵਿੱਖੇ ਮਮਤਾ ਦਿਵਸ ਮਨਾਇਆ ਗਿਆ। ਜਿਸ ਦੌਰਾਨ ਔਰਤਾਂ ਨੂੰ ਕਰੋਨਾ ਦੇ ਫੈਲਾਅ ਦੌਰਾਨ ਬੱਚਿਆਂ ਦੀ ਸਿਹਤ ਸੰਭਾਲ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਸਲੀਣਾ ਸਿਹਤ ਬਲਾਕ ਡਰੋਲੀ ਭਾਈ ਵਿਖੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਜਿਸ ਦੌਰਾਨ ਸਿਹਤ ਕੇਦਰ ਵਿਖੇ ਆਉਣ ਵਾਲੇ ਮਰੀਜਾਂ ਦੇ ਹੱਥ ਸੈਨੇਟਾਈਜ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕਰੋਨਾ ਨੂੰ ਬਚਾਅ ਕਰਨ ਲਈ ਨੁਕਤੇ ਦੱਸੇ ਜਾਂਦੇ ਹਨ ਅਤੇ ਫਿਰ ਸਬੰਧਤ ਇਲਾਜ ਕੀਤਾ ਜਾ ਰਿਹਾ ਹੈ।


ਇਸੇ ਤਰ੍ਹਾਂ ਪਿੰਡ ਮੀਨੀਆਂ ਸਿਹਤ ਬਲਾਕ ਪੱਤੋ ਹੀਰਾ ਸਿੰਘ ਵਿਖੇ ਸਿਹਤ ਕੇਦਰ ਵਿੱਚ ਤਾਇਨਾਤ ਕ੍ਰਮਚਾਰੀਆਂ ਵੱਲੋ ਕੇਂਦਰ ਵਿਖੇ ਆਪਣੇ ਬੱਚੇ ਲੈ ਕੇ ਆਈਆਂ ਔਰਤਾਂ ਨੂੰ ਦੱਸਿਆ ਗਿਆ ਕਿ ਉਹ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਬੱਚਿਆਂ ਨੂੰ ਆਂਢ ਗੁਆਂਢ ਵਿੱਚ ਭੇਜਣ ਤੋ ਵੀ ਗੁਰੇਜ਼ ਕਰਨ। ਉਨ੍ਹਾਂ ਮਾਵਾਂ ਨੂੰ ਇਹ ਵੀ ਕਿਹਾ ਕਿ ਉਹ ਆਪ ਵੀ ਘਰ ਤੋ ਬਾਹਰ ਬਹੁਤ ਜਿਆਦਾ ਲੋੜ ਪੈਣ ਤੇ ਹੀ ਨਿਕਲਣ ਅਤੇ ਬਿਹਤਰ ਇਹ ਹੇੋਵੇਗਾ ਕਿ ਛੋਟੇ ਬੱਚੇ ਵਾਲੀਆਂ ਔਰਤਾਂ ਘਰ ਰਹਿਣ ਨੂੰ ਹੀ ਤਰਜੀਹ ਦੇਣ। ਇਸੇ ਤਰ੍ਹਾਂ ਰਾਉਕੇ ਕਲਾਂ, ਬੱਧਨੀ ਕਲਾਂ, ਬਿਲਾਸਪੁਰ, ਖਾਈ ਆਦਿ ਪਿੰਡਾਂ ਵਿਖੇ ਗਰਭਵਤੀ ਔੈਰਤਾਂ ਅਤੇ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਗਿਆ।