5.4 C
United Kingdom
Friday, March 6, 2026

More

    ਯੂਕੇ- ਗੰਧ ਜਾਂ ਸੁਆਦ ਰਹਿਤ ਲੋਕਾਂ ਨੂੰ ਵਾਇਰਸ ਪੀੜਿਤਾਂ ਵਿੱਚ ਰੱਖਿਆ ਜਾਵੇਗਾ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਆਪਣੇ ਸੁਆਦ ਜਾਂ ਗੰਧ ਦੀ ਭਾਵਨਾ ਨੂੰ ਗੁਆਉਣਾ ਹੁਣ ਅਧਿਕਾਰਤ ਤੌਰ ਤੇ ਕੋਰੋਨਾਵਾਇਰਸ ਦੇ ਲੱਛਣ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਜੋ ਵੀ ਇਸ ਸਮੱਸਿਆ ਤੋਂ ਪੀੜਿਤ ਹੈ ਉਸਨੂੰ ਸੱਤ ਦਿਨਾਂ ਲਈ ਆਪਣੇ ਆਪ ਨੂੰ ਵੱਖ ਕਰਨਾ ਚਾਹੀਦਾ ਹੈ। ਇੰਗਲੈਂਡ ਦੇ ਡਿਪਟੀ ਚੀਫ ਮੈਡੀਕਲ ਅਫਸਰ ਪ੍ਰੋਫੈਸਰ ਜੋਨਾਥਨ ਵੈਨ-ਟਾਮ ਨੇ ਬਿਮਾਰੀ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਅੱਜ ਇਸ ਤਬਦੀਲੀ ਦਾ ਐਲਾਨ ਕੀਤਾ। ਇਸ ਅਨੁਸਾਰ ਜੇ ਅਜਿਹੇ ਲੱਛਣ ਵਾਲਾ ਵਿਅਕਤੀ ਦੂਜਿਆਂ ਨਾਲ ਰਹਿੰਦਾ ਹੈ, ਤਾਂ ਉਸਨੂੰ ਸੱਤ ਦਿਨ ਘਰ ਰਹਿਣਾ ਚਾਹੀਦਾ ਹੈ, ਜਦੋਂ ਕਿ ਘਰ ਦੇ ਸਾਰੇ ਮੈਂਬਰਾਂ ਨੂੰ 14 ਦਿਨ ਘਰ ਰਹਿਣਾ ਚਾਹੀਦਾ ਹੈ।
    ਪ੍ਰੋਫੈਸਰ ਸਪੈਕਟਰ, ਜੈਨੇਟਿਕ ਮਹਾਂਮਾਰੀ ਵਿਗਿਆਨ ਵਿਭਾਗ ਦੇ ਮੁਖੀ ਅਤੇ ਕਿੰਗਜ਼ ਦੇ ਕੋਵਿਡ ਲੱਛਣ ਅਧਿਐਨ ਐਪ ਦੇ ਲੀਡਰ, ਨੇ ਕਿਹਾ ਕਿ ਕੋਵਿਡ -19 ਨਾਲ ਬ੍ਰਿਟੇਨ ਵਿੱਚ 50,000 ਤੋਂ 70,000 ਲੋਕਾਂ ਨੂੰ ਇਕਾਂਤਵਾਸ ਵਿੱਚ ਨਹੀ ਰੱਖਿਆ ਜਾ ਰਿਹਾ ਸੀ ਹਾਲਾਂਕਿ ਉਨ੍ਹਾਂ ਵਿੱਚ ਵਾਇਰਸ ਸੀ। ਉਸਨੇ ਪਬਲਿਕ ਹੈਲਥ ਇੰਗਲੈਂਡ (ਪੀ.ਐਚ.ਈ.) ਦੀ ਰਣਨੀਤੀ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਿਰਫ ਬੁਖਾਰ ਅਤੇ ਖੰਘ ਹੀ ਇਸ ਦੇ ਮੁੱਖ ਲੱਛਣ ਨਹੀ ਹਨ, ਇਸ ਵਿੱਚ ਸੁਗੰਧ ਜਾਂ ਸੁਆਦ ਦੇ ਲੱਛਣਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਪ੍ਰੋ ਵੈਨ-ਟਾਮ ਨੇ ਅੱਜ ਕਿਹਾ ਕਿ ਹੁਣ ਲੋਕਾਂ ਨੂੰ ਗੰਧ ਜਾਂ ਸੁਆਦ ਦੀ ਭਾਵਨਾ ਦੀ ਤਬਦੀਲੀ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਕਿ ਇਹ ਕੋਰੋਨਾ ਦੇ ਲੱਛਣਾਂ ਵਿੱਚ ਸ਼ਾਮਿਲ ਕੀਤੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!