2.1 C
United Kingdom
Saturday, March 7, 2026

More

    ਮੁਕੱਦਰ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਮੁਕੱਦਰ ਨੇ ਦੇ ਗਏ ਹਾਰ,
    ਸੱਜਣ ਜੀ ਕਿੱਥੇ ਓ।
    ਰਹਿ ਗਏ ਨੇ ਦਿਨ ਚਾਰ,
    ਸੱਜਣ ਜੀ ਕਿੱਥੇ ਓ।

    ਸਾਡੇ ਦੀਦੇ ਦੀਦ ਨੂੰ ਤਰਸੇ,
    ਰੱਖ ਰੋਜੜੇ ਈਦ ਨੂੰ ਤਰਸੇ,
    ਮੁੱਦਤ ਤੋਂ ਮਿਲਿਆ ਨਈਂ ਦੀਦਾਰ।
    ਸੱਜਣ ਜੀ ਕਿੱਥੇ ਓ

    ਪਿਆਰ ਕਰਨ ਨੂੰ ਲੋਚੇ ਰੂਹ,
    ਸੁੰਨ ਮ ਸੁੰਨੀ ਦਿਲ ਦੀ ਜੂਹ,
    ਜੁੜਿਆ ਨਈਂ ਬਾਹਾਂ ਦਾ ਹਾਰ।
    ਸੱਜਣ ਜੀ ਕਿੱਥੇ ਓ

    ਕਿੱਦਾਂ ਕਿੱਦਾਂ ਘੜੀ ਬੀਤਾਵਾਂ,
    ਰਾਹ ਨਈਂ ਦਿਸਦਾ ਕਿੱਧਰ ਜਾਵਾਂ,
    ਬੜੇ ਦਿਸਦੇ ਰਾਹਾਂ ਵਿੱਚ ਖਾਰ।
    ਸੱਜਣ ਜੀ ਕਿੱਥੇ ਓ

    ਢਲੀ ਸ਼ਾਮ ਜਿਹੇ ਪਹਿਰੇ ਲਗ ਗਏ,
    ਰੂਹ ਤੇ ਜ਼ਖਮ ਵੀ ਗਹਿਰੇ ਲੱਗ ਗਏ,
    ਕੰਡੇ ਲਾ ਦੇ ਪਤਵਾਰ।
    ਸੱਜਣ ਜੀ ਕਿੱਥੇ ਓ

    ਜਿੰਦ ਮੁੱਠੀਓਂ ਕਿਰਦੀ ਰੇਤੇ ਵਾਂਗੂ,
    ਜਿੰਦ ਬਿਰਹਨ ਭੈੜੇ ਚੇਤੇ ਵਾਂਗੂ,
    ਰੋਵੇ ਪਈ ਜ਼ਾਰੋ ਜ਼ਾਰ ।
    ਸੱਜਣ ਜੀ ਕਿੱਥੇ ਓ

    ਮਿੱਟੀ ਕਰਕੇ ਸੁੱਟ ਦਿੱਤਾ ਈ ਹਸਤੀ ਨੂੰ

    ਗਲੀਏ ਗਲੀਏ ਰੋਲ ਸੁੱਟਿਆ ਮਸਤੀ ਨੂੰ
    ਦੁੱਖਭੰਜਨਾਂ ਮੱਚ ਗੀ ਹਾ ਹਾ ਕਾਰ।
    ਸੱਜਣ ਜੀ ਕਿੱਥੇ ਓ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!