3.8 C
United Kingdom
Friday, March 6, 2026

More

    ਕਨੇਡਾ ਦੇ ਇਸ ਗੁਰਦਆਰਾ ਸਾਹਿਬ ਨੇ ਹਸਪਤਾਲ ਨੂੰ $75,000 ਰਾਸ਼ੀ ਭੇਂਟ ਕੀਤੀ

    ਟੋਰਾਂਟੋ (ਬਲਜਿੰਦਰ ਸੇਖਾ)

    ਕਰੋਨਾਵਾਈਰਸ ਦੀ ਇਸ ਮਹਾਮਾਰੀ ਦੌਰਾਨ ਕਨੇਡਾ ਦੇ ਸ਼ਹਿਰ ਸ਼ਕਾਰਬਰੋਅ ਦੇ ਗੁਰਸਿੱਖ ਸਭਾ ਗੁਰਦਆਰਾ ਸਾਹਿਬ ਵੱਲੋਂ ਨਾਰਥ ਯਾਰਕ ਜਨਰਲ ਹਸਪਤਾਲ ਨੂੰ $75,000 ਹਜ਼ਾਰ ਡਾਲਰ ਦੀ ਦਾਨ ਦੀ ਰਾਸ਼ੀ ਭੇਟ ਕੀਤੀ ਗਈ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੋਬਿੰਦਰ ਸਿੰਘ ਰੰਧਾਵਾ ਅਨਾਸਾਰ ਇਸ ਰਾਸ਼ੀ ਨਾਲ ਹਸਪਤਾਲ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਮਰੀਜਾਂ ਨੂੰ ਆਕਸੀਜਨ ਲਗਵਾਉਣ ਵਾਲੇ ਯੰਤਰ ਖਰੀਦੇ ਜਾਣਗੇ। ਸਕਾਰਬਰੋਅ ਦੇ ਇਸ ਗੁਰਦਵਾਰਾ ਸਾਹਿਬ ਵੱਲੋਂ ਪਿਛਲੇ 6 ਸਾਲਾਂ ਤੋਂ ਸਥਾਨਕ ਹਸਪਤਾਲਾਂ ਅਤੇ ਖਾਲਸਾ ਏਡ ਦੀ ਸੰਗਤ ਦੇ ਸਹਿਯੋਗ ਨਾਲ ਸੇਵਾ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!