ਪਟਿਆਲਾ (ਪੰਜ ਦਰਿਆ ਬਿਊਰੋ)
ਨੇੜਲੇ ਪਿੰਡ ਸੁਜਾਨਪੁਰ ਵਿੱਚ ਉਸ ਵੇਲੇ ਲੋਕਾਂ ਨੇ ਸਾਰੇ ਹੁਕਮਾਂ ਅਤੇ ਮਰਯਾਦਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਜਦੋਂ ਪਿੰਡ ਵਿੱਚ ਪੰਚਾਇਤੀ ਜਮੀਨ ਦੀ ਬੋਲੀ ਹੋ ਰਹੀ ਸੀ। ਅਤੇ ਪਿੰਡ ਦੇ ਹੀ ਇੱਕ ਅਮਿ੍ਰਤਧਾਰੀ ਵਿਅਕਤੀ ਨੇ ਜਦੋਂ ਬੋਲੀ ਦੀ ਰਾਸ਼ੀ ਵਧਾਈ ਤਾਂ ਪਿੰਡ ਦਾ ਇੱਕ ਧੜਾ ਬੇਕਾਬੂ ਹੋ ਗਿਆ ਅਤੇ ਉਸਨੇ ਇਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਉਸਦੀ ਪੱਗ ਵੀ ਲਾਹ ਦਿੱਤੀ ਅਤੇ ਕੁੱਟ ਦੇ ਅਮਿ੍ਰਤਧਾਰੀ ਹੋਣ ਬਾਰੇ ਵੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਅਤੇ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੀ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਕੁਟਮਾਰ ਕਰਨ ਵਿੱਚ ਪਿੰਡ ਦੀਆਂ ਔਰਤਾਂ ਵੀ ਪਿਛੇ ਨਹੀਂ ਹਟੀਆਂ ਅਤੇ ਉਨ੍ਹਾਂ ਵੀ ਇਸ ਵਿੱਚ ਹਿੱਸਾ ਲਿਆ। ਫਿਲਹਾਲ ਕੁੱਟਮਾਰ ਦਾ ਸ਼ਿਕਾਰ ਵਿਅਕਤੀ ਹਸਪਤਾਲ ਵਿੱਚ ਦਾਖਲ ਹੈ ਪਰ ਕੋਈ ਕੇਸ ਦਰਜ ਕਰਨ ਦੀ ਬਜਾਏ ਇਸ ਮਾਮਲੇ ਵਿੱਚ ਕੁਝ ਲੋਕ ਵਿੱਚ ਪੈ ਕੇ ਰਾਜੀਨਾਮਾ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।